ਵਿਧਾਇਕ ਚੀਮਾ ਨੇ ਮੀਂਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

07/02/2017 7:19:39 AM

ਸੁਲਤਾਨਪੁਰ ਲੋਧੀ, (ਧੀਰ, ਸੋਢੀ)- ਹਲਕਾ ਸੁਲਤਾਨਪੁਰ ਲੋਧੀ 'ਚ ਬੀਤੇ ਦਿਨੀਂ ਭਾਰੀ ਮੀਂਹ ਤੋਂ ਬਾਅਦ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹਲਕੇ 'ਚ ਪੈਦਾ ਹੋਈ ਹੜ੍ਹਾਂ ਵਰਗੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਰੀਬ ਦੋ ਦਰਜਨ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ। ਵਿਧਾਇਕ ਚੀਮਾ ਨੇ ਅੱਜ ਜੱਬੋਵਾਲ, ਸੁਚੇਤਗੜ੍ਹ, ਕਿਲੀਵਾੜਾ, ਵਾਟਾਂਵਾਲੀ, ਚੰੰਨਣ ਵਿੰਡੀ, ਭਰੋਆਣਾ, ਸ਼ੇਖਮਾਂਗਾ, ਆਹਲੀ, ਆਹਲੀ ਖੁਰਦ, ਸਰੂਪਵਾਲ, ਫੱਤੋਵਾਲ, ਬਾਊਪੁਰ, ਸਾਂਗਰਾ, ਅੱਲੂਵਾਲ ਆਦਿ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਮੌਕੇ 'ਤੇ ਹੀ ਸਬੰਧਤ ਅਧਿਕਾਰੀਆਂ ਨੂੰ ਹੱਲ ਕਰਨ ਲਈ ਕਿਹਾ।
ਵਿਧਾਇਕ ਚੀਮਾ ਨਾਲ ਐੱਸ. ਡੀ. ਐੱਮ. ਡਾ. ਚਾਰੂਮਿਤਾ ਡਰੇਨੇਜ ਵਿਭਾਗ ਦੇ ਅਧਿਕਾਰੀ ਤੇ ਹੋਰ ਅਧਿਕਾਰੀ ਵੀ ਸਨ। ਪਿੰਡ ਸੁਚੇਤਗੜ੍ਹ ਦੇ ਕਿਸਾਨਾਂ ਹਰੀ ਸਿੰਘ ਸਰਪੰਚ, ਤਰਸੇਮ ਸਿੰਘ, ਬਲਦੇਵ ਸਿੰਘ, ਦਰਸ਼ਨ ਸਿੰਘ, ਪਿਆਰਾ ਸਿੰਘ, ਹਰਜਿੰਦਰ ਸਿੰਘ, ਜਸਪਾਲ ਸਿੰਘ, ਬਲਜੀਤ ਸਿੰਘ ਆਦਿ ਨੇ ਵਿਧਾਇਕ ਚੀਮਾ ਨੂੰ ਦੱਸਿਆ ਕਿ ਜਿਸ ਤਰ੍ਹਾਂ ਪਿੱਛੋਂ ਪਾਣੀ ਤੇਜ਼ ਗਤੀ ਨਾਲ ਆ ਰਿਹਾ ਹੈ। ਉਸ ਨਾਲ ਇਨ੍ਹਾਂ ਪਿੰਡਾਂ 'ਚ ਵੀ ਹੜ੍ਹਾਂ ਵਾਲੀ ਸਥਿਤੀ ਪੈਦਾ ਹੋਣ ਦਾ ਖਤਰਾ ਹੈ, ਕਿਉਂਕਿ ਕਈ ਪਿੰਡਾਂ 'ਚ ਪਾਣੀ ਦੀ ਨਿਕਾਸੀ ਲਈ ਪੁਲੀਆਂ ਨਹੀਂ ਹਨ। ਉਨ੍ਹਾਂ ਇਨ੍ਹਾਂ ਪਿੰਡਾਂ 'ਚ ਪੁਲੀਆਂ ਬਣਾਉਣ ਦੀ ਆਗਿਆ ਦਿੱਤੀ ਜਾਵੇ, ਤਾਂਕਿ ਕਿਸਾਨਾਂ ਦੀ ਫਸਲ ਨੂੰ ਡੁੱਬਣ ਤੋਂ ਬਚਾਇਆ ਜਾਵੇ।
ਇਸ ਤਰ੍ਹਾਂ ਪਿੰਡ ਭਰੋਆਣਾ, ਸ਼ੇਖਮਾਂਗਾ ਵਿਖੇ ਕਿਸਾਨ ਆਗੂ ਹਰਜਿੰਦਰ ਸਿੰਘ ਤਕੀਆ ਨੇ ਵਿਧਾਇਕ ਚੀਮਾ ਨੂੰ ਫਲੱਡ ਗੇਟ, ਦਰਿਆ ਤੇ ਹੋਰ ਪਿੰਡਾਂ 'ਚ ਪਾਣੀ ਸਬੰਧੀ ਵਿਸਥਾਰਪੂਰਵਕ ਦੱਸਿਆ ਤੇ ਕਿਹਾ ਕਿ ਹੜ੍ਹ ਦੀ ਸੰਭਾਵੀ ਸਥਿਤੀ ਨੂੰ ਵੇਖਦਿਆਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਇਸ ਸਬੰਧੀ ਹੱਲ ਕਰਨ ਦੇ ਹੁਕਮ ਦੇਣੇ ਚਾਹੀਦੇ ਹਨ। ਚੀਮਾ ਨੇ ਤੁਰੰਤ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੂੰ ਵੱਖ-ਵੱਖ ਵਿਭਾਗਾਂ ਨੂੰ ਜ਼ਰੂਰੀ ਨਿਰਦੇਸ਼ ਦੇਣ ਲਈ ਕਿਹਾ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਪੁਲੀਆਂ ਬਣਾਉਣ ਸਬੰਧੀ ਹਦਾਇਤਾਂ ਕਰ ਦਿੱਤੀਆਂ ਹਨ ਤੇ ਡਰੇਨੇਜ ਨੂੰ ਵੀ ਚੌੜਾ ਕੀਤਾ ਜਾ ਰਿਹਾ ਹੈ। ਇਸ ਮੌਕੇ ਐੱਸ. ਡੀ. ਐੱਮ. ਡਾ. ਚਾਰੂਮਿਤਾ, ਬੀ. ਡੀ. ਪੀ. ਓ. ਤਸਵੀਰ ਸਿੰਘ, ਹਰਜਿੰਦਰ ਸਿੰਘ ਤਕੀਆ, ਜਗਜੀਤ ਸਿੰਘ ਚੰਦੀ ਕਿਸਾਨ ਆਗੂ, ਬਲਵਿੰਦਰ ਸਿੰਘ ਫੱਤੋਵਾਲ ਸਾਬਕਾ ਸਰਪੰਚ, ਪਰਵਿੰਦਰ ਸਿੰਘ ਪੱਪਾ ਸਕੱਤਰ ਕਾਂਗਰਸ, ਕੁੰਦਨ ਸਿੰਘ ਚੱਕਾ, ਗੁਰਮੀਤ ਸਿੰਘ ਹੈਪੀ, ਹਰਚਰਨ ਸਿੰਘ ਬੱਗਾ ਮਿਆਣੀ, ਸੁਖਵਿੰਦਰ ਸਿੰਘ ਜੌਹਲ, ਡਿੰਪਲ ਟੰਡਨ, ਬਲਬੀਰ ਸਿੰਘ ਸੰਧੂ, ਸੰਦੀਪ ਸਿੰਘ, ਸਾਬ ਸਿੰਘ, ਨਿਰਮਲ ਸਿੰਘ, ਜੱਗਾ ਸਿੰਘ ਸ਼ੇਖਮਾਂਗਾ, ਸਤਿੰਦਰ ਸਿੰਘ ਚੀਮਾ ਸਾਬਕਾ ਪੰਚਾਇਤ ਅਫ਼ਸਰ, ਜਗਦੇਵ ਸਿੰਘ, ਸਤਨਾਮ ਸਿੰਘ, ਰਵਿੰਦਰ ਰਵੀ ਪੀ. ਏ. ਟੂ. ਵਿਧਾਇਕ ਚੀਮਾ ਆਦਿ ਹਾਜ਼ਰ ਸਨ।


Related News