ਮਾਪਿਆਂ ਵਲੋਂ ਦਿੱਤੀ ਜਾ ਰਹੀ ਆਜ਼ਾਦੀ ਤੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਬਣ ਰਿਹਾ ਮੁੱਖ ਕਾਰਨ

Thursday, Jul 06, 2023 - 06:50 PM (IST)

ਲੁਧਿਆਣਾ (ਰਿਸ਼ੀ) : ਅੱਜ ਦੇ ਸਮੇਂ ’ਚ ਜਿੱਥੇ ਇਕ ਪਾਸੇ ਕੁੜੀ ਅਤੇ ਮੁੰਡਿਆਂ ਨੂੰ ਬਰਾਬਰ ਦੀ ਨਜ਼ਰ ਨਾਲ ਦੇਖਣ ਨੂੰ ਲੈ ਕੇ ਵਿਚਾਰ-ਵਟਾਂਦਰਾ ਕਰਦੇ ਲੋਕਾਂ ਨੂੰ ਆਮ ਹੀ ਦੇਖਿਆ ਜਾ ਰਿਹਾ ਹੈ, ਨਾਲ ਹੀ ਇਸ ਦਾ ਖਮਿਆਜ਼ਾ ਵੀ ਭੁਗਤਣਾ ਪੈ ਰਿਹਾ ਹੈ। ਸ਼ਹਿਰ ’ਚ ਕੁੜੀਆਂ ਨੂੰ ਵਿਆਹ ਦੀ ਨੀਅਤ ਨਾਲ ਵਰਗਲਾ ਕੇ ਲਿਜਾਣ ਦੇ ਮਾਮਲੇ ਦਿਨ-ਬ-ਦਿਨ ਵਧਦੇ ਜਾ ਰਹੇ ਹਨ, ਜਦੋਂਕਿ ਜਬਰ-ਜ਼ਨਾਹ ਦੇ ਅੰਕੜੇ ਵੀ ਸ਼ਹਿਰ ਨੂੰ ਸ਼ਰਮਸਾਰ ਕਰ ਦੇਣ ਵਾਲੇ ਹਨ। ਇਸ ਦਾ ਇਕ ਮੁੱਖ ਕਾਰਨ ਪੇਰੈਂਟਸ ਵਲੋਂ ਸਮੇਂ ਤੋਂ ਪਹਿਲਾਂ ਕੁੜੀਆਂ ਨੂੰ ਦਿੱਤੀ ਜਾ ਰਹੀ ਆਜ਼ਾਦੀ ਅਤੇ ਨੌਜਵਾਨਾਂ ’ਤੇ ਹੈਵੀ ਹੋ ਚੁੱਕੇ ਸੋਸ਼ਲ ਮੀਡੀਆ ਦੀ ਕੀਤੀ ਜਾ ਰਹੀ ਦੁਰਵਰਤੋਂ ਹੈ। ਜੇਕਰ ਅਜੇ ’ਚ ਸਮਾਂ ਰਹਿੰਦਾ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ’ਚ ਅੰਕੜੇ ਹੋਰ ਵੀ ਹੈਰਾਨ ਕਰ ਦੇਣ ਵਾਲੇ ਹੋਣਗੇ। ਪੁਲਸ ਵਿਭਾਗ ਵਲੋਂ ਜਾਣਕਾਰੀ ਦੀ ਗੱਲ ਕਰੀਏ ਤਾਂ ਸਾਲ 2023 ਦੇ ਪਹਿਲੇ 5 ਮਹੀਨਿਆਂ ’ਚ ਕੁੜੀਆਂ ਨੂੰ ਵਿਆਹ ਦੀ ਨੀਅਤ ਨਾਲ ਵਰਗਲਾ ਕੇ ਲਿਜਾਣ ਦੇ ਕੇਸ ਮਾਮਲੇ ਦਰਜ ਹੋਏ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਨਾਬਾਲਗ ਕੁੜੀਆਂ ਹਨ, ਜੋ ਪ੍ਰੇਮ ਜਾਲ ਵਿਚ ਫਸ ਕੇ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੀਆਂ ਹਨ, ਜਦੋਂਕਿ ਜਬਰ-ਜ਼ਨਾਹ ਤੋਂ ਪਹਿਲਾਂ 5 ਮਹੀਨਿਆਂ ’ਚ 44 ਮਾਮਲੇ ਦਰਜ ਕੀਤੇ ਗਏ ਹਨ। ਜਦੋਂਕਿ ਸਾਲ 2022 ’ਚ ਵਿਆਹ ਦੀ ਨੀਅਤ ਨਾਲ ਅਗਵਾ ਕਰਨ ਦੇ 149 ਮਾਮਲੇ ਅਤੇ ਜਬਰ-ਜ਼ਨਾਹ ਦੇ 142 ਕੇਸ ਦਰਜ ਕੀਤੇ ਗਏ ਹਨ। ਕੁੜੀਆਂ ਵਲੋਂ ਗਲਤ ਕਦਮ ਚੁੱਕੇ ਜਾਣ ਤੋਂ ਬਾਅਦ ਉਨ੍ਹਾਂ ਦੇ ਮਾਂ-ਬਾਪ ਨੂੰ ਸਮਾਜ ਵਿਚ ਸਾਰੀ ਉਮਰ ਸਿਰ ਝੁਕਾ ਕੇ ਚੱਲਣਾ ਪੈਂਦਾ ਹੈ।

ਇਹ ਵੀ ਪੜ੍ਹੋ : ਸਾਵਧਾਨ! ਅਣਜਾਣ ਵੀਡੀਓ ਕਾਲ ਨੂੰ ਨਾ ਕਰੋ ਰਿਸੀਵ, ਨਹੀਂ ਤਾਂ ਹੋ ਸਕਦੇ ਹੋ ਹਨੀ ਟ੍ਰੈਪ ਦਾ ਸ਼ਿਕਾਰ

ਰੱਖੋ ਪੈਨੀ ਨਜ਼ਰ, ਮੋਬਾਇਲ ਦੀ ਵਰਤੋਂ ਜ਼ਿਆਦਾ ਨਾ ਕਰਨ ਦੇਣ
ਅਜਿਹਾ ਨਹੀਂ ਕਿ ਸਾਰੀਆਂ ਕੁੜੀਆਂ ਗਲਤ ਦਿਸ਼ਾ ਵੱਲ ਜਾ ਰਹੀਆਂ ਹਨ, ਲੜਕੀਆਂ ਨੇ ਹਰ ਖੇਤਰ ’ਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕਰ ਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ ਪਰ ਫਿਰ ਵੀ ਮਾਂ-ਬਾਪ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਪੈਨੀ ਨਜ਼ਰ ਰੱਖਣ। ਉਨ੍ਹਾਂ ਵਲੋਂ ਵਰਤੇ ਜਾ ਰਹੇ ਮੋਬਾਇਲ ਦਾ ਸਮਾਂ ਘੱਟ ਕੀਤਾ ਜਾਣਾ ਚਾਹੀਦਾ ਹੈ ਅਤੇ ਦੇਖਣਾ ਚਾਹੀਦਾ ਹੈ ਕਿ ਸੋਸ਼ਲ ਮੀਡੀਆ ’ਤੇ ਅਜਿਹੀ ਕੋਈ ਸਾਈਟ ਨਾ ਯੂਜ਼ ਕਰ ਰਹੀ ਹੋਵੇ, ਜੋ ਉਸ ਨੂੰ ਭਟਕਾ ਸਕੇ।

ਖੂਨ ਦੇ ਰਿਸ਼ਤੇ ਵੀ ਹੋ ਰਹੇ ਹਵਸ ਦੇ ਪੁਜਾਰੀ
ਸ਼ਹਿਰ ’ਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਸ ਵਿਚ ਖੂਨ ਦੇ ਰਿਸ਼ਤੇ ਹੀ ਹਵਸ ਦੇ ਪੁਜਾਰੀ ਬਣਦੇ ਦਿਖਾਈ ਦਿੱਤੇ, ਜਦੋਂਕਿ ਕਈ ਮਾਮਲਿਆਂ ’ਚ ਮਤਰੇਏ ਪਿਤਾ ਵਲੋਂ ਵੀ ਕੁੜੀਆਂ ਨਾਲ ਸਰੀਰਕ ਸਬੰਧ ਬਣਾਏ ਗਏ, ਤੰਗ ਆ ਕੇ ਜਦੋਂ ਪੀੜਤਾ ਅੱਗੇ ਆਈ ਤਾਂ ਪੁਲਸ ਨੇ ਮਾਮਲੇ ਦਰਜ ਕਰ ਕੇ ਅਜਿਹਾ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ। 

► ਥਾਣਾ ਜਮਾਲਪੁਰ ਦੇ ਇਲਾਕੇ ’ਚ ਆਪਣੀ ਦਾਦੀ ਨਾਲ ਰਹਿ ਰਹੀ 11 ਸਾਲ ਦੀ ਨਾਬਾਲਗਾ ਨਾਲ ਇਕ ਮਹੀਨੇ ਤੱਕ ਉਸ ਦਾ ਚਾਚਾ ਧਮਕਾ ਕੇ ਹਵਸ ਮਿਟਾਉਂਦਾ ਰਿਹਾ।

► ਥਾਣਾ ਡਵੀਜ਼ਨ ਨੰ. 6 ਦੇ ਇਲਾਕੇ ਗੁਰੂ ਅਮਰਦਾਸ ਕਾਲੋਨੀ ’ਚ 13 ਸਾਲ ਦੀ ਨਾਬਾਲਗਾ ਨਾਲ ਗੁਆਂਢ ’ਚ ਰਹਿਣ ਵਾਲੇ ਨੌਜਵਾਨ ਨੇ ਕੀਤਾ ਜਬਰ-ਜ਼ਨਾਹ

► ਥਾਣਾ ਮੋਤੀ ਨਗਰ ਦੇ ਇਲਾਕੇ ’ਚ ਇਕ ਮਤਰੇਆ ਪਿਓ 16 ਸਾਲ ਦੀ ਨਾਬਾਲਗ ਬੇਟੀ ਨਾਲ ਕਾਫੀ ਦਿਨਾਂ ਤੱਕ ਜਬਰ-ਜ਼ਨਾਹ ਕਰਦਾ ਰਿਹਾ, ਪੁਲਸ ਨੇ ਮਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਰਾਮ ਖਿਲਾਫ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ।

ਇਹ ਵੀ ਪੜ੍ਹੋ : 11 ਘੰਟੇ ਬਲੈਕਆਊਟ ਨਾਲ ਬਿਜਲੀ-ਪਾਣੀ ਲਈ ਮਚੀ ਹਾਹਾਕਾਰ, ਕੰਮਕਾਜ ਪ੍ਰਭਾਵਿਤ 

► ਥਾਣਾ ਸਦਰ ਦੇ ਇਲਾਕੇ ’ਚ ਨਿਗਮ ਮੁਲਾਜ਼ਮ ਨੂੰ ਬੰਦੀ ਬਣਾ ਕੇ 2 ਸਾਲ ਤੱਕ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ’ਚ ਪੁਲਸ ਨੇ ਮਨਪ੍ਰੀਤ ਸਿੰਘ, ਉਸ ਦੀ ਪਤਨੀ ਰਮਨਦੀਪ ਕੌਰ, ਸਾਬਰ ਅਲੀ ਅਤੇ ਨੰਬਰਦਾਰ ਪ੍ਰਿੰਸ ਖਿਲਾਫ ਕੇਸ ਦਰਜ ਕੀਤਾ ਸੀ।

► 9 ਅਪ੍ਰੈਲ ਨੂੰ ਤਾਜਪੁਰ ਰੋਡ ਵਿਖੇ ਗੁਰੂ ਅਮਰਦਾਸ ਨਗਰ ’ਚ ਇਕ 12 ਸਾਲ ਦੀ ਨਾਬਾਲਗਾ ਨਾਲ ਚਾਚੇ ਨੇ ਜਬਰ-ਜ਼ਨਾਹ ਕੀਤਾ। ਵਾਰਦਾਤ ਸਮੇਂ ਨਾਬਾਲਗਾ ਦਾ ਪਰਿਵਾਰ ਯੂ. ਪੀ. ਗਿਆ ਹੋਇਆ ਸੀ।

► ਥਾਣਾ ਸਦਰ ਦੀ ਪੁਲਸ ਨੇ 21 ਮਾਰਚ ਨੂੰ 9 ਸਾਲ ਦੀ ਨਾਬਾਲਗ ਬੇਟੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਵਚਿੱਤਰ ਨਗਰ ਦੇ ਰਹਿਣ ਵਾਲੇ ਮਤਰੇਏ ਪਿਤਾ ਹਰਦੀਪ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ।

► 5 ਮਾਰਚ ਨੂੰ ਥਾਣਾ ਟਿੱਬਾ ਦੀ ਪੁਲਸ ਨੇ 19 ਸਾਲ ਦੀ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਸ਼ਾਹਿਦ, ਉਸ ਦੀ ਪਤਨੀ ਇਮਰਾਨ ਨਿਵਾਸੀ ਸ਼ੰਕਰ ਕਾਲੋਨੀ ਅਤੇ ਰਿਹਾਨ ਖਿਲਾਫ ਕੇਸ ਦਰਜ ਕੀਤਾ ਹੈ। ਪੀੜਤਾ ਨੇ ਦੱਸਿਆ ਸੀ ਕਿ ਸਤੰਬਰ 2022 ਤੋਂ ਉਕਤ ਮੁਲਜ਼ਮ ਸ਼ਾਹਿਦ ਦੇ ਘਰ ਕੰਮ ਕਰ ਰਹੀ ਸੀ, ਜਿਸ ਵਲੋਂ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਦੇ ਨਾਲ-ਨਾਲ ਧਮਕਾ ਕੇ ਵੀਡੀਓ ਵੀ ਬਣਾਈ ਸੀ।

► 3 ਮਾਰਚ ਨੂੰ ਥਾਣਾ ਸਦਰ ਦੀ ਪੁਲਸ ਨੇ ਫੁੱਲਾਂਵਾਲ ਇਲਾਕੇ ’ਚ 14 ਸਾਲ ਦੀ ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਸਕੂਲ ਬੱਸ ਦੇ ਡਰਾਈਵਰ ਰਾਜਵਿੰਦਰ ਸਿੰਘ ਨਿਵਾਸੀ ਪਿੰਡ ਦਾਦ, ਜਸਪ੍ਰੀਤ ਸਿੰਘ ਨਿਵਾਸੀ ਧਾਂਦਰਾ ਰੋਡ ਅਤੇ ਲਵ ਦੇ ਖਿਲਾਫ ਕੇਸ ਦਰਜ ਕੀਤਾ ਸੀ। ਮੁਲਜ਼ਮ ਕੁੜੀ ਨੂੰ ਬੇਸੁੱਧ ਕਰ ਕੇ ਇਕ ਹੋਟਲ ’ਚ ਲੈ ਗਏ ਸਨ।

► 3 ਮਾਰਚ ਨੂੰ ਘੁੰਮਾਉਣ ਦੇ ਬਹਾਨੇ ਬੁਆਏਫ੍ਰੈਂਡ ਵਲੋਂ ਨਾਲ ਲਿਜਾ ਕੇ ਕੁੜੀ ਨੂੰ ਇਕ ਘਰ ’ਚ ਲਿਜਾ ਕੇ ਆਪਣੇ ਦੋਸਤ ਨਾਲ ਮਿਲ ਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ’ਚ ਜਸ਼ਨਦੀਪ ਸਿੰਘ ਅਤੇ ਦਮਨ ਖ਼ਿਲਾਫ਼ ਕੇਸ ਦਰਜ ਕਰ ਕੇ ਥਾਣਾ ਸਦਰ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਵਕੀਲ ਖ਼ਿਲਾਫ਼ ਕੇਸ ਦਰਜ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News