6 ਮਹੀਨਿਆਂ ਤੋਂ ਲਾਪਤਾ ਪਤਨੀ ਦੀ ਭਾਲ ''ਚ ਭਟਕ ਰਿਹੈ ਪਤੀ, ਲਗਾਈ ਮਦਦ ਦੀ ਗੁਹਾਰ

Tuesday, Feb 13, 2018 - 04:08 PM (IST)

6 ਮਹੀਨਿਆਂ ਤੋਂ ਲਾਪਤਾ ਪਤਨੀ ਦੀ ਭਾਲ ''ਚ ਭਟਕ ਰਿਹੈ ਪਤੀ, ਲਗਾਈ ਮਦਦ ਦੀ ਗੁਹਾਰ

ਤਲਵਾੜਾ(ਅਨੁਰਾਧਾ)— 6 ਮਹੀਨਿਆਂ ਤੋਂ ਲਾਪਤਾ ਪਤਨੀ ਨੂੰ ਲੱਭਣ ਲਈ ਪਤੀ ਦਰ-ਦਰ ਭਟਕ ਰਿਹਾ ਹੈ ਅਤੇ ਹਰ ਕਿਸੇ ਦੇ ਅੱਗੇ ਮਦਦ ਦੀ ਗੁਹਾਰ ਲਗਾ ਰਿਹਾ ਹੈ। ਤਲਵਾੜਾ ਦੇ ਰਹਿਣ ਵਾਲੇ ਰਾਜਿੰਦਰ ਕੁਮਾਰ ਦੀ ਪਤਨੀ ਮੀਨਾ ਕੁਮਾਰੀ ਪਿਛਲੇ 6 ਮਹੀਨਿਆਂ ਤੋਂ ਲਾਪਤਾ ਹੈ, ਜਿਸ ਨੂੰ ਲੱਭਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਜੋਕਿ ਦਿਮਾਗੀ ਤੌਰ 'ਤੇ ਕਮਜ਼ੋਰ ਸੀ, ਉਸ ਦਾ ਇਲਾਜ ਚੱਲ ਰਿਹਾ ਸੀ। 31 ਅਗਸਤ 2017 ਨੂੰ ਅਚਾਨਕ ਗਾਇਬ ਹੋ ਗਈ। ਉਸ ਨੂੰ ਸ਼ੱਕ ਹੈ ਕਿ ਕਿਸੇ ਰਿਸ਼ਤੇਦਾਰ ਨੇ ਜ਼ਮੀਨ ਦੇ ਲਾਲਚ ਕਾਰਨ ਉਸ ਨੂੰ ਕਿਤੇ ਲੁਕਾਇਆ ਹੋਇਆ ਹੈ, ਕਿਉਂਕਿ ਮੀਨਾ ਕੁਮਾਰੀ ਦੇ ਕੋਲ ਪੇਕੇ ਦੀ ਜ਼ਮੀਨ ਸੀ। ਮੀਨਾ ਕੁਮਾਰੀ ਦੇ ਲਾਪਤਾ ਹੁੰਦੇ ਹੀ ਰਾਜਿੰਦਰ ਕੁਮਾਰ ਨੇ ਥਾਣਾ ਤਲਵਾੜਾ 'ਚ ਐਪਲੀਕੇਸ਼ਨ ਦਿੱਤੀ ਸੀ, ਜਿਸ 'ਤੇ ਅਜੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਅਤੇ ਨਾ ਹੀ ਪੁਲਸ ਨੇ ਐੱਫ. ਆਈ. ਆਰ. ਦਰਜ ਕੀਤੀ।

PunjabKesari

ਰਾਜਿੰਦਰ ਕੁਮਾਰ ਨੇ ਕਿਹਾ ਜੇਕਰ ਤੁਰੰਤ ਉਨ੍ਹਾਂ ਦੀ ਪਤਨੀ ਦੀ ਲਾਪਤਾ ਸਬੰਧੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਭੁੱਖ ਹੜਤਾਲ 'ਤੇ ਬੈਠ ਜਾਵੇਗਾ। ਇਸ ਸਬੰਧ 'ਚ ਐੱਸ. ਐੱਚ. ਓ. ਸੁਰਿੰਦਰ ਕੁਮਾਰ ਨੇ ਕਿਹਾ ਕਿ ਲਾਪਤਾ ਦੀ ਸ਼ਿਕਾਇਤ ਦਰਜ ਕਰ ਲਈ ਗਈ ਹੈ। ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


Related News