ਇਸ ਮਾਸੂਮ ਦੀ ਭਾਲ ''ਚ ਵਟਸਐਪ ਨੇ ਕੀਤੀ ਮਦਦ, 24 ਘੰਟਿਆਂ ਦੇ ਅੰਦਰ ਪੁਲਸ ਨੇ ਕੀਤਾ ਮਾਂ-ਬਾਪ ਦੇ ਹਵਾਲੇ (pics)

03/16/2017 2:14:41 PM

ਸਾਹਨੇਵਾਲ(ਹਨੀ)— ਸਾਹਨੇਵਾਲ ਦੀ ਪੁਲਸ ਨੇ 24 ਘੰਟਿਆਂ ''ਚ 5 ਸਾਲ ਦਾ ਢੰਡਾਰੀ ਤੋਂ ਗੁੰਮ ਹੋਇਆ ਬੱਚਾ ਵਟਸਐਪ ਦੀ ਮਦਦ ਨਾਲ ਲੱਭ ਕੇ ਮਾਪਿਆਂ ਨੂੰ ਸੌਂਪ ਦਿੱਤਾ। ਏ. ਐੱਸ. ਆਈ. ਰਾਕੇਸ਼ ਕੁਮਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਕ 5 ਸਾਲਾ ਬੱਚਾ ਆਪਣੇ ਮਾਪਿਆਂ ਦੀ ਭਾਲ ''ਚ ਸਾਹਨੇਵਾਲ ਨੇੜੇ ਬਣੇ ਰੈੱਡ ਮੈਂਗੋ ਰਿਜ਼ੋਰਟ ਕੋਲ ਘੁੰਮ ਰਿਹਾ ਸੀ, ਜਿਸ ਦੀ ਜਾਣਕਾਰੀ ਚੰਦਨ ਕੁਮਾਰ ਨੇ ਫੋਨ ਰਾਹੀਂ ਥਾਣਾ ਸਾਹਨੇਵਾਲ ਨੂੰ ਦਿੱਤੀ। ਪੁਲਸ ਨੇ ਤੁਰੰਤ ਹਰਕਤ ''ਚ ਆ ਕੇ ਬੱਚੇ ਨੂੰ ਥਾਣੇ ਲਿਆਂਦਾ। ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਬੱਚੇ ਦੀਆਂ ਤਸਵੀਰਾਂ ਖਿੱਚ ਕੇ ਵਟਸਐਪ ''ਤੇ ਬਣੇ ਗਰੁੱਪਾਂ ''ਚ ਪਾ ਦਿੱਤੀਆਂ, ਜਿਨ੍ਹਾਂ ਨੂੰ ਦੇਖ ਕੇ ਬੱਚੇ ਦੀ ਭਾਲ ਕਰਦਾ ਪਰਿਵਾਰ ਸਾਹਨੇਵਾਲ ਥਾਣੇ ਪੁੱਜ ਗਿਆ। 
ਥਾਣੇ ਪੁੱਜੇ ਮਾਪਿਆਂ ਨੇ ਦੱਸਿਆ ਕਿ ਅਸੀਂ ਜਦੋਂ ਢੰਡਾਰੀ ਪੁਲਸ ਚੌਕੀ ''ਚ ਮੰਗਲਵਾਰ ਦੀ ਸਵੇਰ ਨੂੰ ਬੱਚੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਕਰਵਾਉਣ ਗਏ ਤਾਂ ਪੁਲਸ ਚੌਕੀ ਦੇ ਮੁਲਾਜ਼ਮਾਂ ਨੇ ਬੱਚੇ ਦੀਆਂ ਆਪਣੇ ਮੁਬਾਇਲ ''ਤੇ ਆਈਆਂ ਤਸਵੀਰਾਂ ਸਾਨੂੰ ਦਿਖਾਈਆਂ, ਜਿਸ ਉਪਰੰਤ ਅਸੀਂ ਸਾਹਨੇਵਾਲ ਥਾਣੇ ਪੁੱਜੇ, ਜਿਨ੍ਹਾਂ ਨੇ ਬੱਚੇ ਦਾ ਨਾਂ ਕ੍ਰਿਸ਼ਨਾ ਮਾਤਾ ਬਿੰਦੂ ਪਤਨੀ ਬੇਢੂ ਯਾਦਵ ਵਾਸੀ ਬ੍ਰਹਮਦਾਸਪੁਰ ਜ਼ਿਲਾ ਗਾਜੀਪੁਰ (ਯੂ. ਪੀ.) ਦੱਸਿਆ। ਏ. ਐੱਸ. ਆਈ. ਉਨ੍ਹਾਂ ਦੇ ਮੋਬਾਇਲ ''ਚ ਬੱਚੇ ਦੀਆਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਜਾਂਚ ਕਰ ਕੇ ਬੱਚਾ ਮਾਪਿਆਂ ਦੇ ਹਵਾਲੇ ਕਰ ਦਿੱਤਾ।


Related News