ਸ਼੍ਰੀਸੈਣੀ ਦੀ ਮਿਸ ਵਰਲਡ ਅਮਰੀਕਾ-ਬਿਊਟੀ ਵਿੱਦ-ਏ ਪਰਪਜ਼-ਰਾਸ਼ਟਰੀ ਰਾਜਦੂਤ ਦੇ ਰੂਪ 'ਚ ਹੋਈ ਚੋਣ
Sunday, Oct 18, 2020 - 10:44 AM (IST)
ਅਬੋਹਰ (ਸੁਨੀਲ): ਅਬੋਹਰ ਮੂਲ ਦੀ ਭਾਰਤੀ ਅਮਰੀਕੀ ਸ਼੍ਰੀਸੈਣੀ ਨੂੰ ਮਿਸ ਵਰਲਡ ਅਮਰੀਕਾ-ਬਿਊਟੀ ਵਿੱਦ ਏ ਪਰਪਜ਼-ਰਾਸ਼ਟਰੀ ਰਾਜਦੂਤ ਦੇ ਰੂਪ 'ਚ ਚੁਣਿਆ ਗਿਆ ਹੈ, ਮਿਸ ਵਰਲਡ ਅਮਰੀਕਾ 2020 ਪ੍ਰਤੀਯੋਗਤਾ 'ਚ ਉਸ ਨੇ 6 ਇਨਾਮ ਜਿੱਤੇ।ਪ੍ਰਾਰੰਭਿਕ ਪ੍ਰਤੀਯੋਗਤਾਵਾਂ 'ਚ ਬਿਊਟੀ ਵਿੱਦ ਏ ਪਰਪਜ਼, ਇਨਫਲੂਏਂਸਰ ਚੈਲੇਂਜ,ਟੈਲੇਂਟ ਸ਼ੋਅਕੇਸ਼,ਹੇਡ.ਟੂ.ਹੇਡ. ਚੈਲੇਂਜ, ਐਂਟਰਪ੍ਰਿਨਿਓਰ ਚੈਲੇਂਜ, ਟਾਪ ਮਾਡਲ ਚੈਲੇਂਜ ਅਤੇ ਪੀਪਲਜ਼ ਚੁਆਇਸ ਸ਼ਾਮਲ ਹਨ।
ਇਹ ਵੀ ਪੜ੍ਹੋ: ਪ੍ਰੇਮ ਵਿਆਹ ਪਿੱਛੋਂ ਰਿਸ਼ਤੇ 'ਚ ਪਈ ਦਰਾੜ, ਧਰਨੇ 'ਤੇ ਬੈਠੀ ਪਤਨੀ ਭੀਖ ਮੰਗਣ ਲਈ ਹੋਈ ਮਜ਼ਬੂਰ
ਮਿਸ ਵਰਲਡ ਦੇ ਆਯੋਜਕਾਂ ਨੇ ਕਈ ਦੇਸ਼ਾਂ 'ਚ ਬਿਊਟੀ ਵਿੱਦ ਏ ਪਰਪਜ਼-ਰਾਸ਼ਟਰੀ ਰਾਜਦੂਤ ਬਣਾਏ ਹਨ ਅਤੇ ਵਾਸ਼ਿੰਗਟਨ ਰਾਜ ਦੀ ਭਾਰਤੀ ਅਮਰੀਕੀ ਪ੍ਰਤੀਨਿੱਧ ਸ਼੍ਰੀਸੈਣੀ ਨੂੰ ਅਮਰੀਕੀ ਰਾਸ਼ਟਰੀ ਰਾਜਦੂਤ ਦੇ ਰੂਪ 'ਚ ਚੁਣਿਆ ਗਿਆ ਹੈ। ਬਿਊਟੀ ਵਿੱਦ ਏ ਪਰਪਜ਼ ਮਿਸ ਵਰਲਡ ਸੰਗਠਨ ਦਾ ਸੇਵਾ ਪਹਿਲੂ ਹੈ। ਸੰਗਠਨ ਨੇ ਦੁਨੀਆ ਭਰ ਦੀਆਂ ਹਜ਼ਾਰਾਂ ਚੈਰਿਟੀ ਲਈ 1.3 ਬਿਲੀਅਨ ਡਾਲਰ ਦਾ ਫੰਡ ਤਿਆਰ ਕੀਤਾ ਹੈ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਸੀ.ਆਈ.ਡੀ. 'ਚ ਤਾਇਨਾਤ ਹੈਡ ਕਾਂਸਟੇਬਲ ਦੀ ਸੜਕ ਹਾਦਸੇ 'ਚ ਮੌਤ
ਸ਼੍ਰੀਸੈਣੀ ਨੇ ਕਿਹਾ ਕਿ ਜੀਵਨ 'ਚ ਜਿੱਤ ਹਰ ਦਿਨ ਦੂਜਿਆਂ ਦੀ ਸੇਵਾ 'ਚ ਹੁੰਦੀ ਹੈ। ਚੈਰਿਟੀ ਮੇਰੀ ਬੀਕਨ ਆਫ ਹੋਪ ਰਹੀ ਹੈ। ਜੀਵਨ 'ਚ ਕਈ ਸੰਘਰਸ਼ਾਂ ਨੂੰ ਦੂਰ ਕਰਨ ਲਈ ਸੇਵਾ ਕਰਨ 'ਚ ਕਾਬਲ ਹੋਣ ਦੇ ਨਾਅਤੇ ਮੈਂ ਆਪਣੀਆਂ ਮੁਸੀਬਤਾਂ ਦੀ ਬਜਾਏ ਦੂਜਿਆਂ ਦੀ ਭਲਾਈ 'ਤੇ ਧਿਆਨ ਕੇਂਦਰਿਤ ਕੀਤਾ।