ਸ਼ਰਾਰਤੀ ਅਨਸਰਾਂ ਨੇ ਗਰੀਬ ਪਰਿਵਾਰ ਦੇ ਖੋਖੇ ਨੂੰ ਲਗਾਈ ਅੱਗ, ਹਜ਼ਾਰਾਂ ਦਾ ਨੁਕਸਾਨ
Monday, Sep 24, 2018 - 12:20 PM (IST)

ਜਲੰਧਰ— ਕਿਸ਼ਨਰਪੁਰਾ ਚੌਕ ਨੇੜੇ ਇਕ ਪਾਨ ਦੇ ਖੋਖੇ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਗਾ ਦਿੱਤੀ ਗਈ। ਖੋਖੇ ਦੀ ਮਾਲਕਨ ਮਧੁ ਵਾਸੀ ਹਰਦੀਪ ਨਗਰ ਨੇ ਦੱਸਿਆ ਕਿ ਰਾਤ 12 ਵਜੇ ਦੇ ਕਰੀਬ ਕਿਸੇ ਨੇ ਜਾਣਬੁੱਝ ਕੇ ਉਸ ਦੇ ਖੋਖੇ ਨੂੰ ਅੱਗ ਲਗਾ ਦਿੱਤੀ, ਜਿਸ ਕਰਕੇ ਹਜ਼ਾਰਾਂ ਦਾ ਨੁਕਸਾਨ ਹੋ ਗਿਆ।
ਉਸ ਨੇ ਦੱਸਿਆ ਕਿ ਗਰੀਬ ਪਰਿਵਾਰ ਇਸੇ ਖੋਖੇ ਨਾਲ ਆਪਣਾ ਪਾਲਣ-ਪੋਸ਼ਣ ਕਰਦਾ ਸੀ ਅਤੇ ਉਸ ਦੇ ਦੋ ਖੋਖੋ ਪਹਿਲਾਂ ਨਗਰ-ਨਿਗਮ ਵੱਲੋਂ ਚੁੱਕਵਾ ਦਿੱਤੇ ਗਏ ਸਨ। ਉਸ ਨੇ ਦੱਸਿਆ ਕਿ ਸੋਢਲ ਮੇਲੇ ਨੂੰ ਲੈ ਕੇ ਪੁਲਸ ਦਾ ਪਹਿਰਾ ਸੀ ਪਰ ਫਿਰ ਵੀ ਸ਼ਰਾਰਤੀ ਅਨਸਰਾਂ ਨੇ ਉਸ ਦੇ ਖੋਖੇ ਨੂੰ ਅੱਗ ਲਗਾ ਦਿੱਤੀ।