ਸਰਕਾਰੀ ਹਸਪਤਾਲ ’ਚ ਮਰੀਜ਼ ਤੇ ਰਿਸ਼ਤੇਦਾਰਾਂ ਵੱਲੋਂ ਮਹਿਲਾ ਡਾਕਟਰਾਂ ਨਾਲ ਬਦਸਲੂਕੀ

09/27/2022 11:40:21 PM

ਸਮਰਾਲਾ (ਗਰਗ, ਬੰਗੜ) : ਹਸਪਤਾਲਾਂ ’ਚ ਡਾਕਟਰਾਂ ਤੇ ਹੋਰ ਸਟਾਫ਼ ਨਾਲ ਬਦਸਲੂਕੀ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੇ ਦਿਨੀਂ ਸਮਰਾਲਾ ਦੇ ਸਰਕਾਰੀ ਹਸਪਤਾਲ ਵਿਚ ਵੀ ਇਕ ਮਰੀਜ਼ ਵੱਲੋਂ ਡਿਊਟੀ ’ਤੇ ਹਾਜ਼ਰ 2 ਮਹਿਲਾ ਡਾਕਟਰਾਂ ਸਮੇਤ ਉੱਥੇ ਡਿਊਟੀ ਦੇ ਰਹੇ ਸਟਾਫ਼ ਮੈਂਬਰਾਂ ਨਾਲ ਬਦਸਲੂਕੀ ਅਤੇ ਗਾਲੀ-ਗਲੋਚ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੇ ਸਾਹਮਣੇ ਆਉਣ ’ਤੇ ਜਿੱਥੇ ਸਰਕਾਰੀ ਹਸਪਤਾਲਾਂ ’ਚ ਕੰਮ ਕਰਦੇ ਡਾਕਟਰਾਂ ਅਤੇ ਹੋਰ ਸਟਾਫ਼ ਵਿਚ ਰੋਸ ਦੀ ਲਹਿਰ ਹੈ, ਉੱਥੇ ਹੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਯੂਨੀਅਨ ਨੇ ਵੀ ਇਸ ’ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : 57 ਫ਼ੀਸਦੀ ਭਾਰਤੀ ਮੱਧ ਵਰਗ ਵਿਦੇਸ਼ਾਂ 'ਚ ਕਰਨਾ ਚਾਹੁੰਦਾ ਹੈ ਪੜ੍ਹਾਈ : ਸਰਵੇਖਣ

ਸਿਵਲ ਹਸਪਤਾਲ ਦੀ ਮਹਿਲਾ ਡਾ. ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਉਹ ਐਮਰਜੇਂਸੀ ਵਾਰਡ ਦੀ ਡਿਊਟੀ ’ਤੇ ਸੀ। ਸ਼ਾਮ 7 ਵਜੇ ਇਕ ਐਕਸੀਡੈਂਟ ਕੇਸ ਆਇਆ ਤੇ ਉਸ ਵਿਚ ਜ਼ਖਮੀ ਮਰੀਜ਼ਾਂ ਦੀ ਉਨ੍ਹਾਂ ਅਤੇ ਹਾਜ਼ਰ ਸਟਾਫ਼ ਵੱਲੋਂ ਚੰਗੀ ਤਰ੍ਹਾਂ ਦੇਖਭਾਲ ਕੀਤੀ ਗਈ ਪਰ ਮਰੀਜ਼ ਅਤੇ ਉਸ ਦੇ ਨਾਲ ਆਏ ਇਕ ਪਰਿਵਾਰਕ ਮੈਂਬਰ ਤੇ ਕੁਝ ਔਰਤਾਂ ਨੇ ਬਦਸਲੂਕੀ ਸ਼ੁਰੂ ਕਰ ਦਿੱਤੀ। ਇੰਨੇ 'ਚ ਹੀ ਰਾਤ ਦੀ ਐਮਰਜੈਂਸੀ ਡਿਊਟੀ ਲਈ ਡਾ. ਸਾਂਚੀ ਸਾਹਾ ਵੀ ਉੱਥੇ ਆ ਗਏ ਤੇ ਇਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਨਾਲ ਵੀ ਕਾਫੀ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਬਾਕੀ ਸਟਾਫ਼ ਨਾਲ ਵੀ ਬਦਤਮੀਜ਼ੀ ਅਤੇ ਗਾਲੀ-ਗਲੋਚ ਕੀਤੀ ਗਈ।

ਇਹ ਵੀ ਪੜ੍ਹੋ : ਚੋਟੀ ਦੀ ਕਾਂਗਰਸ ਲੀਡਰਸ਼ਿਪ 1 ਕਦਮ ਅੱਗੇ ਵਧਾਉਂਦੀ ਹੈ ਤਾਂ ਹੋਰ ਨੇਤਾ 2 ਕਦਮ ਪਿੱਛੇ ਖਿੱਚ ਲੈਂਦੇ ਹਨ

ਮੌਕੇ ’ਤੇ ਸੀਨੀਅਰ ਮੈਡੀਕਲ ਅਫ਼ਸਰ ਵੀ ਆ ਗਏ ਅਤੇ ਪੁਲਸ ਨੂੰ ਵੀ ਸੱਦਿਆ ਗਿਆ। ਇਹ ਵਿਅਕਤੀ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ਵਿਚ ਵਿਖਾਈ ਦੇ ਰਹੇ ਸਨ ਤੇ ਇਕ ਵਿਅਕਤੀ ਖੁਦ ਨੂੰ ਡੀ. ਸੀ. ਦਫ਼ਤਰ ’ਚ ਲੱਗੇ ਹੋਣ ਦਾ ਰੋਅਬ ਵੀ ਝਾੜ ਰਿਹਾ ਸੀ। ਡਿਊਟੀ ’ਤੇ ਹਾਜ਼ਰ 2 ਮਹਿਲਾ ਡਾਕਟਰਾਂ ਨਾਲ ਵਾਪਰੀ ਇਸ ਘਟਨਾ ਤੋਂ ਬਾਅਦ ਸਮਰਾਲਾ ਪੁਲਸ ਨੂੰ ਕਾਰਵਾਈ ਲਈ ਲਿਖਤੀ ਤੌਰ ’ਤੇ ਭੇਜਿਆ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐੱਸ. ਐੱਮ. ਓ. ਡਾ. ਤਾਰਿਕਜੋਤ ਸਿੰਘ ਨੇ ਦੱਸਿਆ ਕਿ ਹਸਪਤਾਲ ਦੇ 2 ਡਾਕਟਰਾਂ ਡਾ. ਅੰਮ੍ਰਿਤਪਾਲ ਕੌਰ ਤੇ ਡਾ. ਸਾਂਚੀ ਸਾਹਾ ਵੱਲੋਂ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ, ਜਿਸ ’ਤੇ ਕਾਰਵਾਈ ਲਈ ਸਥਾਨਕ ਪੁਲਸ ਨੂੰ ਭੇਜ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਸਿਵਲ ਹਸਪਤਾਲ ਦੇ ਸਟਾਫ਼ ਵਿਚ ਆਪਣੀ ਸੁਰੱਖਿਆ ਸਬੰਧੀ ਘਬਰਾਹਟ ਦਾ ਮਾਹੌਲ ਹੈ ਅਤੇ ਹਸਪਤਾਲ 'ਚ ਲੋੜੀਂਦੀ ਸੁਰੱਖਿਆ ਦੀ ਮੰਗ ਵੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਬਰੈਂਪਟਨ ’ਚ ਹੋਏ ਰੈਫਰੈਂਡਮ ਨੂੰ ਲੈ ਕੇ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੇ ਮੁਖੀ ਰਾਮੀ ਰੇਂਜਰ ਨੇ SFJ ’ਤੇ ਚੁੱਕੇ ਸਵਾਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News