ਪੁਲਸ ਕਮਿਸ਼ਨਰ ਕੋਲ ਇਨਸਾਫ ਮੰਗਣ ਆਈ ਮਿੰਟੀ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

Saturday, Jul 21, 2018 - 11:20 AM (IST)

ਪੁਲਸ ਕਮਿਸ਼ਨਰ ਕੋਲ ਇਨਸਾਫ ਮੰਗਣ ਆਈ ਮਿੰਟੀ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

ਜਲੰਧਰ (ਕਮਲੇਸ਼)— ਭਾਜਪਾ ਦੇ ਸੀਨੀਅਰ ਆਗੂ ਦੇ ਭਤੀਜੇ 'ਤੇ ਹਰਾਸਮੈਂਟ ਦਾ ਕੇਸ ਕਰਨ ਵਾਲੀ ਹਰਵਿੰਦਰ ਕੌਰ ਉਰਫ ਮਿੰਟੀ ਇਨਸਾਫ ਦੀ ਮੰਗ ਕਰਨ ਬੀਤੀ ਸ਼ਾਮ 7 ਵਜੇ ਪੁਲਸ ਕਮਿਸ਼ਨਰ ਦਫਤਰ ਪਹੁੰਚੀ। ਮਿੰਟੀ ਦਾ ਕਹਿਣਾ ਸੀ ਕਿ ਭਾਜਪਾ ਆਗੂ ਦੇ ਪੂਰੇ ਦਬਾਅ ਵਿਚ ਪੁਲਸ ਮੁਲਜ਼ਮ 'ਤੇ ਕਾਰਵਾਈ ਨਹੀਂ ਕਰ ਰਹੀ। ਉਸ ਨੇ ਕਿਹਾ ਕਿ ਉਹ ਕਿਸੇ ਦੇ ਦਬਾਅ 'ਚ ਆਉਣ ਵਾਲੀ ਨਹੀਂ ਅਤੇ ਇਨਸਾਫ ਲਈ ਲੜਦੀ ਰਹੇਗੀ। ਮਿੰਟੂ ਕਮਿਸ਼ਨਰ ਦਫਤਰ 'ਚ ਡਟੀ ਰਹੀ, ਜਿਸ ਤੋਂ ਬਾਅਦ ਬਾਰਾਂਦਰੀ ਦੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਥਾਣਾ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਮਿੰਟੀ ਦੇ ਉਥੋਂ ਨਾ ਹਟਣ 'ਤੇ ਐੱਸ. ਐੱਚ.ਓ. ਨੇ ਉਸ ਨੂੰ 107, 151 ਸੀ. ਆਰ. ਪੀ. ਸੀ. ਦੇ ਤਹਿਤ ਅਰੈਸਟ ਕਰ ਲਿਆ ਹੈ।


Related News