ਨਾਬਾਲਗ ਭਤੀਜੀ ਦੀ ਪੱਤ ਰੋਲ੍ਹਣ ਵਾਲਾ ਫੁੱਫੜ ਗ੍ਰਿਫਤਾਰ

Tuesday, Feb 28, 2023 - 02:28 PM (IST)

ਨਾਬਾਲਗ ਭਤੀਜੀ ਦੀ ਪੱਤ ਰੋਲ੍ਹਣ ਵਾਲਾ ਫੁੱਫੜ ਗ੍ਰਿਫਤਾਰ

ਫਤਿਹਗੜ੍ਹ ਸਾਹਿਬ (ਜੱਜੀ) : ਥਾਣਾ ਸਰਹਿੰਦ ਪੁਲਸ ਨੇ ਆਪਣੀ ਨਾਬਾਲਿਗ ਭਤੀਜੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਫੁੱਫੜ ਖ਼ਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾ ਲੜਕੀ ਨੇ ਫੁੱਫੜ ਤੋਂ ਡਰਦੇ ਹੋਏ ਕਿਸੇ ਹੋਰ ਲੜਕੇ ਦੇ ਨਾਮ ’ਤੇ ਜਬਰ-ਜ਼ਿਨਾਹ ਦਾ ਕੇਸ ਦਰਜ ਕਰਵਾ ਦਿੱਤਾ ਸੀ ਅਤੇ ਜਾਂਚ ਤੋਂ ਬਾਅਦ ਪੁਲਸ ਨੇ ਫੁੱਫੜ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਸਰਹਿੰਦ ਦੇ ਐੱਸ. ਐੱਚ. ਓ. ਨਰਪਿੰਦਰ ਸਿੰਘ ਨੇ ਦੱਸਿਆ ਕਿ ਬਿਹਾਰ ਦੀ ਰਹਿਣ ਵਾਲੀ ਇਕ ਔਰਤ ਨੇ ਬੀਤੇ ਦਿਨੀਂ ਪੁਲਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਦੀ 13 ਸਾਲਾ ਭਤੀਜੀ ਲਗਭਗ 2 ਮਹੀਨੇ ਪਹਿਲਾਂ ਮੇਰੇ ਕੋਲ ਪੜ੍ਹਾਈ ਕਰਨ ਕਰਕੇ ਰਹਿਣ ਲਈ ਆਈ ਸੀ, ਉਸ ਤੋਂ ਬਾਅਦ ਉਸ ਦੀ ਭਤੀਜੀ ਨੇ 3 ਫਰਵਰੀ ਨੂੰ ਆਪਣੀ ਭੂਆ ਨੂੰ ਦੱਸਿਆ ਕਿ ਰਾਜ ਕੁਮਾਰ ਉਰਫ ਰਾਜੂ ਨੇ ਉਸ ਦੇ ਹੱਥ ਅਤੇ ਮੂੰਹ ਬੰਨ੍ਹ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ ਹੈ, ਜਿਸ ’ਤੇ ਰਾਜ ਕੁਮਾਰ ਖ਼ਿਲਾਫ ਪੁਲਸ ਨੇ ਕੇਸ ਦਰਜ ਕੀਤਾ ਸੀ।

ਰਾਜ ਕੁਮਾਰ ਨੂੰ ਜਦੋਂ ਗ੍ਰਿਫਤਾਰ ਕਰਕੇ ਲੜਕੀ ਨੂੰ ਉਸ ਦੀ ਸ਼ਨਾਖਤ ਲਈ ਬੁਲਾਇਆ ਗਿਆ ਤਾਂ ਉਕਤ ਲੜਕੀ ਨੇ ਦੱਸਿਆ ਕਿ ਇਸ ਲੜਕੇ ਨੇ ਉਸ ਨਾਲ ਕੋਈ ਗਲਤ ਕੰਮ ਨਹੀਂ ਕੀਤਾ ਹੈ। ਉਕਤ ਲੜਕੀ ਨੇ ਦੱਸਿਆ ਕਿ ਉਸ ਦੇ ਫੁੱਫੜ ਨੇ ਹੀ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ, ਉਸ ਤੋਂ 2-3 ਦਿਨ ਬਾਅਦ ਲੜਕੀ ਦੇ ਪੇਟ ’ਚ ਦਰਦ ਹੋਣ ਲੱਗ ਪਿਆ ਅਤੇ ਲੜਕੀ ਨੇ ਆਪਣੀ ਭੂਆ ਨੂੰ ਸਾਰੀ ਗੱਲ ਦੱਸੀ। ਇਸ ਉਪਰੰਤ ਲੜਕੀ ਦੇ ਫੁੱਫੜ ਨੇ ਉਸ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਤੂੰ ਇਸ ਮਾਮਲੇ ’ਚ ਰਾਜ ਕੁਮਾਰ ਦਾ ਨਾਮ ਲਿਖਵਾ ਦੇ। ਇਸ ਤੋਂ ਬਾਅਦ ਲੜਕੀ ਨੂੰ ਸੀ. ਡਬਲਊ. ਸੀ. ’ਚ ਪੇਸ਼ ਕੀਤਾ ਅਤੇ ਮੈਡਮ ਵਰਿੰਦਰ ਕੌਰ ਨੇ ਲੜਕੀ ਤੋਂ ਪੁੱਛਗਿੱਛ ਕੀਤੀ ਅਤੇ ਲੜਕੀ ਦਾ ਬਿਆਨ ਲਿਖਿਆ। ਉਸ ਤੋਂ ਬਾਅਦ ਮਾਨਯੋਗ ਜੱਜ ਫਤਿਹਗੜ੍ਹ ਸਾਹਿਬ ਦੇ ਸਾਹਮਣੇ ਲੜਕੀ ਨੂੰ ਪੇਸ਼ ਕਰਕੇ ਉਸ ਦੇ ਬਿਆਨ ਦਰਜ ਕਰਵਾਏ ਗਏ। ਜਿਸ ਤੋਂ ਬਾਅਦ ਉਸ ਦੇ ਫੁੱਫੜ ਨੂੰ ਇਸ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ।


author

Gurminder Singh

Content Editor

Related News