ਸਹੇਲੀ ਨੂੰ ਮਿਲਣ ਗਈ 15 ਸਾਲਾ ਨਾਬਾਲਗ ਕੁੜੀ ਲਾਪਤਾ

Sunday, Aug 01, 2021 - 11:30 AM (IST)

ਸਹੇਲੀ ਨੂੰ ਮਿਲਣ ਗਈ 15 ਸਾਲਾ ਨਾਬਾਲਗ ਕੁੜੀ ਲਾਪਤਾ

ਲੁਧਿਆਣਾ (ਰਿਸ਼ੀ) : ਘਰੋਂ ਸਹੇਲੀ ਨੂੰ ਮਿਲਣ ਦਾ ਕਹਿ ਕੇ ਗਈ 15 ਸਾਲ ਦੀ ਨਾਬਾਲਗ ਕੁੜੀ ਦੇ ਸ਼ੱਕੀ ਹਾਲਾਤ ’ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਡਵੀਜ਼ਨ ਨੰਬਰ-7 ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ-346 ਤਹਿਤ ਕੇਸ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਗੁਰੂ ਅਰਜਨ ਦੇਵ ਨਗਰ ਦੇ ਰਹਿਣ ਵਾਲੇ ਗੌਰਵ ਕੁਮਾਰ ਨੇ ਦੱਸਿਆ ਕਿ ਬੀਤੀ 29 ਜੁਲਾਈ ਦੁਪਹਿਰ 3 ਵਜੇ ਉਸ ਦੀ ਧੀ ਸਹੇਲੀ ਨੂੰ ਮਿਲਣ ਗਈ ਸੀ ਪਰ ਵਾਪਸ ਨਹੀਂ ਆਈ। ਉਨਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਉਨ੍ਹਾਂ ਦੀ ਧੀ ਨੂੰ ਆਪਣੀ ਨਾਜਾਇਜ਼ ਹਿਰਾਸਤ ਵਿਚ ਰੱਖਿਆ ਹੈ।
 


author

Babita

Content Editor

Related News