ਨਾਨਕੇ ਪਿੰਡ ਆਈ ਨਾਬਾਲਗ ਕੁੜੀ ਹੋਈ ਲਾਪਤਾ
Saturday, Aug 29, 2020 - 02:35 PM (IST)

ਨਾਭਾ (ਖੁਰਾਣਾ) : ਆਪਣੇ ਨਾਨਕੇ ਪਿੰਡ ਅੱਚਲ ਥਾਣਾ ਸਦਰ ਨਾਭਾ ਵਿਖੇ ਆਈ ਹੋਈ 17 ਸਾਲਾਂ ਦੀ ਇਕ ਕੁੜੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕੁੜੀ 27 ਅਗਸਤ ਨੂੰ ਗੁੱਗਾ ਮਾੜੀ ਵਿਖੇ ਮੱਥਾ ਟੇਕਣ ਗਈ ਸੀ। ਇਸ ਤੋਂ ਬਾਅਦ ਉਹ ਬਿਨਾਂ ਕਿਸੇ ਨੂੰ ਦੱਸੇ ਕਿਤੇ ਚਲੀ ਗਈ। ਪਰਿਵਾਰ ਵੱਲੋਂ ਭਾਲ ਕਰਨ 'ਤੇ ਵੀ ਨਹੀਂ ਮਿਲੀ।
ਕੁੜੀ ਦੇ ਪਰਿਵਾਰ ਨੂੰ ਸ਼ੱਕ ਹੈ ਕਿ ਕਿਸੇ ਨਾਮਾਲੂਮ ਵਿਅਕਤੀ ਨੇ ਉਨ੍ਹਾਂ ਦੀ ਕੁੜੀ ਨੂੰ ਗੈਰ ਕਾਨੂੰਨੀ ਤੌਰ 'ਤੇ ਆਪਣੀ ਹਿਰਾਸਤ 'ਚ ਰੱਖਿਆ ਹੋਇਆ ਹੈ। ਫਿਲਹਾਲ ਪਰਿਵਾਰ ਦੀ ਸ਼ਿਕਾਇਤ 'ਤੇ ਥਾਣਾ ਸਦਰ ਪੁਲਸ ਨੇ ਨਾ ਮਾਲੂਮ ਵਿਅਕਤੀਆਂ ਦੇ ਖਿਲਾਫ਼ ਧਾਰਾ-346 ਆਈ. ਸੀ. ਪੀ ਦੇ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।