ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਵਾਲੇ 2 ਨਾਮਜ਼ਦ
Saturday, Nov 01, 2025 - 05:20 PM (IST)
ਫਿਰੋਜ਼ਪੁਰ (ਖੁੱਲਰ, ਪਰਮਜੀਤ ਸੋਢੀ, ਆਨੰਦ, ਕੁਮਾਰ) : ਮੱਲਾਂਵਾਲਾ ਵਿਖੇ ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਦੇ ਦੋਸ਼ ਵਿਚ ਥਾਣਾ ਮੱਲਾਂਵਾਲਾ ਪੁਲਸ ਨੇ 2 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਨਾਬਾਲਗ ਧੀ ਦੇ ਪਿਤਾ ਨੇ ਦੱਸਿਆ ਕਿ 6 ਅਕਤੂਬਰ ਦੀ ਰਾਤ ਨੂੰ ਉਹ ਅਤੇ ਬਾਕੀ ਪਰਿਵਾਰ ਦੇ ਸਾਰੇ ਮੈਂਬਰ ਘਰ ਵਿਚ ਸੌਂ ਗਏ ਸਨ।
ਜਦ ਸਵੇਰੇ ਵੇਖਿਆ ਤਾਂ ਉਸ ਦੀ ਨਾਬਾਲਗ ਧੀ ਕਮਰੇ ਵਿਚ ਨਹੀਂ ਸੀ, ਜਿਸ ਦੀ ਅਸੀਂ ਭਾਲ ਕੀਤੀ, ਜੋ ਹੁਣ ਸਾਨੂੰ ਪਤਾ ਲੱਗਾ ਹੈ ਕਿ ਉਸ ਦੀ ਲੜਕੀ ਨੂੰ ਪ੍ਰਵੀਨ ਵਾਸੀ ਸੁਬਾਸ਼ਪੁਰ ਕਪੂਰਥਲਾ ਅਤੇ ਨਿਸ਼ਾਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸੁਬਾਸ਼ਪੁਰ ਕਪੂਰਥਲਾ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
