ਨਾਬਾਲਗ ਲੜਕੀ ਨੂੰ ਅਗਵਾ ਕਰਨ ''ਤੇ ਇਕ ਵਿਅਕਤੀ ਖਿਲਾਫ ਮੁਕੱਦਮਾ ਦਰਜ
Sunday, Dec 03, 2017 - 06:39 PM (IST)
ਹਰਿਆਣਾ/ਭੂੰਗਾ (ਰੱਤੀ, ਆਨੰਦ, ਭਟੋਆ)— ਥਾਣਾ ਹਰਿਆਣਾ ਦੀ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਲੜਕੀ ਦੀ ਮਾਤਾ ਜਾਗਵਤੀ ਪਤਨੀ ਟੀਨਾ ਰਾਮ ਵਾਸੀ ਪਿੰਡ ਜਾਨਵਪੁਰ, ਥਾਣਾ ਮੇਨਾਠੇਰ, ਜ਼ਿਲਾ ਮੁਬਾਰਕਬਾਦ (ਯੂ.ਪੀ.) ਹਾਲ ਵਾਸੀ ਪਿੰਡ ਕੂੰਟਾਂ, ਥਾਣਾ ਹਰਿਆਣਾ ਨੇ ਦੱਸਿਆ ਕਿ ਉਸ ਦੀ 15 ਸਾਲਾ ਲੜਕੀ, ਜੋ ਕਿ ਭੂੰਗਾ ਵਿਖੇ ਇਕ ਸਕੂਲ 'ਚ 10ਵੀਂ ਕਲਾਸ 'ਚ ਪੜ੍ਹਦੀ ਹੈ, 1 ਨਵੰਬਰ 2017 ਨੂੰ ਸਵੇਰੇ ਕਰੀਬ 7 ਕੁ ਵਜੇ ਸਕੂਲ ਗਈ ਪਰ ਵਾਪਸ ਘਰ ਨਹੀਂ ਪਰਤੀ। ਉਸ ਦੀ ਕਾਫੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ।
ਉਸ ਨੇ ਦੱਸਿਆ ਕਿ ਮੈਨੂੰ ਸ਼ੱਕ ਹੈ ਕਿ ਕੋਈ ਅਣਪਛਾਤਾ ਨੌਜਵਾਨ ਮੇਰੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰ ਕੇ ਕਿਤੇ ਲੈ ਗਿਆ ਹੈ। ਪੁਲਸ ਨੇ ਉਕਤ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਨੌਜਵਾਨ ਵਿਰੁੱਧ ਆਈ. ਪੀ. ਸੀ. ਦੀ ਧਾਰਾ 363, 366-ਏ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
