ਨਾਬਾਲਗ ਕੁੜੀ ਨੇ ਫ਼ਾਹਾ ਲਾ ਕੇ ਕੀਤੀ ਖ਼ੁਦਕੁਸ਼ੀ, ਮਾਮਲਾ ਸ਼ੱਕੀ

Thursday, Jan 04, 2024 - 02:06 PM (IST)

ਨਾਬਾਲਗ ਕੁੜੀ ਨੇ ਫ਼ਾਹਾ ਲਾ ਕੇ ਕੀਤੀ ਖ਼ੁਦਕੁਸ਼ੀ, ਮਾਮਲਾ ਸ਼ੱਕੀ

ਖਰੜ (ਰਣਬੀਰ) : ਇੱਥੋਂ ਦੀ ਸੰਤੇਮਾਜਰਾ ਕਾਲੋਨੀ ਅੰਦਰ ਪਰਵਾਸੀ ਪਰਿਵਾਰ ਨਾਲ ਸਬੰਧਿਤ ਇਕ ਨਾਬਾਲਿਗ ਕੁੜੀ ਵਲੋਂ ਸ਼ੱਕੀ ਹਾਲਾਤ ਵਿਚ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਗਈ। ਸਿਟੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਤਫ਼ਤੀਸ਼ੀ ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਥਾਂ ਦੇ ਰਹਿਣ ਵਾਲੇ ਅਤੇ ਪਿਛੋਂ ਬਦਾਯੂੰ ਉੱਤਰ ਪ੍ਰਦੇਸ਼ ਨਾਲ ਸਬੰਧਿਤ ਨਰੋਤਮ ਨਾਂ ਦੇ ਰਾਜ ਮਿਸਤਰੀ ਮੁਤਾਬਕ ਉਹ ਅਤੇ ਉਸ ਦੀ ਪਤਨੀ ਕੰਮ ’ਤੇ ਗਏ ਹੋਏ ਸਨ, ਜਦੋਂ ਕਿ ਉਸ ਦੀ ਧੀ ਮੋਨਿਕਾ (16) ਘਰ ’ਚ ਇਕੱਲੀ ਸੀ।

ਡੇਢ ਵਜੇ ਉਸ ਵਲੋਂ ਖ਼ੁਦਕੁਸ਼ੀ ਕਰ ਲਏ ਜਾਣ ਦਾ ਪਤਾ ਚੱਲਿਆ। ਕੁੜੀ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਉਪਰੰਤ ਪੁਲਸ ਨੂੰ ਇਤਲਾਹ ਦਿੱਤੇ ਜਾਣ ’ਤੇ ਪੁਲਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਖਰੜ ਦੀ ਮੌਰਚਰੀ ਵਿਖੇ ਸ਼ਿਫਟ ਕਰ ਦਿੱਤਾ ਹੈ।

ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਕੁੜੀ ਪੜ੍ਹੀ-ਲਿਖੀ ਨਹੀਂ ਸੀ ਤੇ ਉਹ ਘਰਾਂ ’ਚ ਸਾਫ-ਸਫਾਈ ਦਾ ਕੰਮ ਕਰਦੀ ਸੀ। ਘਟਨਾ ਵਾਲੀ ਥਾਂ ਤੋਂ ਅਜਿਹਾ ਕੋਈ ਸੁਰਾਗ ਹੱਥ ਨਹੀਂ ਲੱਗਾ ਹੈ, ਜਿਸ ਬਾਰੇ ਇਸ ਪਿੱਛੇ ਦੀ ਅਸਲ ਵਜ੍ਹਾ ਸਾਹਮਣੇ ਆ ਸਕੇ।


author

Babita

Content Editor

Related News