ਨਾਬਾਲਗ ਕੁੜੀ ਨੂੰ ਹੋਟਲ ਵਿਚ ਲਿਜਾ ਕੇ ਕੀਤਾ ਜਬਰ-ਜ਼ਿਨਾਹ
Monday, Jan 25, 2021 - 02:28 PM (IST)

ਕਾਹਨੂੰਵਾਨ (ਸੁਨੀਲ)- ਪੁਰਾਣਾ ਸ਼ਾਲਾ ਪੁਲਸ ਨੇ ਇਕ 14 ਸਾਲਾ ਕੁੜੀ ਨੂੰ ਵਰਗਲਾ ਕੇ ਹੋਟਲ ਵਿਚ ਲੈ ਜਾ ਕੇ ਜਬਰ-ਜ਼ਿਨਾਹ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ਵਿਚ ਤਾਇਨਾਤ ਸਬ ਇੰਸਪੈਕਟਰ ਕਿਰਨਦੀਪ ਕੌਰ ਜੋ ਮਾਮਲੇ ਦੀ ਜਾਂਚ ਕਰ ਰਹੀ ਹੈ, ਅਨੁਸਾਰ ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ਅਧੀਨ ਇਕ ਪਿੰਡ ਦੀ ਰਹਿਣ ਵਾਲੀ ਇਕ 14 ਸਾਲਾ ਕੁੜੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਗਾਇਆ ਕਿ ਦੋਸ਼ੀ ਦਵਿੰਦਰ ਮਸੀਹ ਉਰਫ ਸ਼ੈਂਟੀ ਪੁੱਤਰ ਹੀਰਾ ਮਸੀਹ ਵਾਸੀ ਪਿੰਡ ਜਗਤਪੁਰ ਖੁਰਦ ਤੋਂ ਉਸ ਦੀ ਜਾਨ ਪਹਿਚਾਣ ਲਗਭਗ ਦੋ ਹਫ਼ਤੇ ਪਹਿਲਾਂ ਹੋਈ ਸੀ।
ਬੀਤੇ ਦਿਨੀਂ ਉਹ ਆਪਣੀ ਸਹੇਲੀਆਂ ਨਾਲ ਕਿਸੇ ਧਾਰਮਿਕ ਸਥਾਨ 'ਤੇ ਗਈ ਹੋਈ ਸੀ ਤਾਂ ਦੋਸ਼ੀ ਸਵੇਰੇ ਲਗਭਗ 11 ਵਜੇ ਉਸ ਨੂੰ ਉਥੇ ਮਿਲਿਆ ਅਤੇ ਸ਼ਾਪਿੰਗ ਕਰਵਾਉਣ ਦੇ ਬਹਾਨੇ ਉਸ ਨੂੰ ਮੁਕੇਰੀਆਂ ਦੇ ਇਕ ਹੋਟਲ ਵਿਚ ਲੈ ਗਿਆ। ਉਥੇ ਕਮਰਾ ਕਿਰਾਏ 'ਤੇ ਲੈ ਕੇ ਉਸ ਨੇ ਉਸ ਦੀ ਮਰਜ਼ੀ ਦੇ ਵਿਰੁੱਧ ਬਲਾਤਕਾਰ ਕੀਤਾ ਅਤੇ ਦੁਪਹਿਰ ਲਗਭਗ 2 ਵਜੇ ਫਿਰ ਧਾਰਮਿਕ ਸਥਾਨ 'ਤੇ ਛੱਡ ਕੇ ਚਲਾ ਗਿਆ। ਪੁਲਸ ਅਧਿਕਾਰੀ ਅਨੁਸਾਰ ਮੁਲਜ਼ਮ ਖ਼ਿਲਾਫ਼ ਧਾਰਾ 376 ਅਤੇ 4 ਪੋਕਸੋ ਐਕਟ 2012 ਅਨੁਸਾਰ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪੀੜਤਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।