ਮਾਨਸਿਕ ਤੌਰ ''ਤੇ ਬੀਮਾਰ ਨਾਬਾਲਗਾ ਸ਼ੱਕੀ ਹਾਲਾਤ ''ਚ ਲਾਪਤਾ

Sunday, Jun 10, 2018 - 04:24 PM (IST)

ਲੁਧਿਆਣਾ (ਰਾਮ ਗੁਪਤਾ) - ਦਿਮਾਗੀ ਤੌਰ 'ਤੇ ਬੀਮਾਰ ਇਕ ਨਾਬਾਲਗ ਲੜਕੀ ਦੇ ਸ਼ੱਕੀ ਹਾਲਾਤ 'ਚ ਘਰੋਂ ਲਾਪਤਾ ਹੋ ਗਈ। ਨਾਬਾਲਗਾ ਦੀ ਮਾਤਾ ਨੇ ਪੁਲਸ ਨੂੰ ਦੱਸਿਆ ਕਿ ਉਸਦੀ ਲੜਕੀ ਪਹਿਲਾਂ ਵੀ ਕਈ ਵਾਰ ਘਰੋਂ ਚੱਲੀ ਗਈ ਸੀ ਤਾਂ ਉਹ ਵਾਪਸ ਪਰਤ ਆਉਂਦੀ ਸੀ ਪਰ ਇਸ ਵਾਰ ਉਸ ਨੂੰ ਲਾਪਤਾ ਹੋਏ ਕਰੀਬ ਦੋ ਹਫਤੇ ਹੋ ਗਏ ਹਨ, ਜਿਸ ਦਾ ਅੱਜ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। 
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੀ ਰਹਿਣ ਵਾਲੀ ਇਕ ਨਾਬਾਲਗਾ ਦੀ ਮਾਤਾ ਨੇ ਥਾਣਾ ਮੋਤੀ ਨਗਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦੀ 11 ਸਾਲਾ ਲੜਕੀ ਜੋ ਕਿ ਮਾਨਸਿਕ ਤੌਰ 'ਤੇ ਬੀਮਾਰ ਹੈ, ਬੀਤੀ 25 ਮਈ ਨੂੰ ਬਿਨਾਂ ਦੱਸੇ ਘਰੋਂ ਕਿਧਰੇ ਚੱਲੀ ਗਈ। ਬਹੁਤ ਸਮੇਂ ਤੱਕ ਉਸ ਦੀ ਤਲਾਸ਼ ਕੀਤੀ ਪਰ ਉਹ ਨਹੀਂ ਮਿਲੀ। ਉਸ ਦੀ ਮਾਤਾ ਨੇ ਸ਼ੱਕ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਵਾਰ ਉਸਦੀ ਲੜਕੀ ਨੂੰ ਕਿਸੇ ਵਿਅਕਤੀ ਨੇ ਉਸਦੀ ਬੀਮਾਰੀ ਦਾ ਫਾਇਦਾ ਉਠਾਉਂਦੇ ਹੋਏ ਕਥਿਤ ਤੌਰ 'ਤੇ ਅਗਵਾ ਕਰ ਲਿਆ ਹੈ। ਥਾਣਾ ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News