ਨਾਬਾਲਗ ਧੀ ਦੇ ਪੇਟ ਦਰਦ ਹੋਣ ''ਤੇ ਡਾਕਟਰ ਕੋਲ ਲੈ ਗਈ ਮਾਂ, ਫਿਰ ਜਾਂਚ ''ਚ ਜੋ ਪਤਾ ਲੱਗਾ ਸੁਣ ਪੈਰਾਂ ਹੇਠੋਂ ਖਿਸਕੀ ਜ਼ਮੀ

Tuesday, Jul 23, 2024 - 06:15 PM (IST)

ਨਾਬਾਲਗ ਧੀ ਦੇ ਪੇਟ ਦਰਦ ਹੋਣ ''ਤੇ ਡਾਕਟਰ ਕੋਲ ਲੈ ਗਈ ਮਾਂ, ਫਿਰ ਜਾਂਚ ''ਚ ਜੋ ਪਤਾ ਲੱਗਾ ਸੁਣ ਪੈਰਾਂ ਹੇਠੋਂ ਖਿਸਕੀ ਜ਼ਮੀ

ਮਾਛੀਵਾੜਾ ਸਾਹਿਬ (ਟੱਕਰ) : ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੀ ਨਿਵਾਸੀ ਇਕ ਨਾਬਾਲਿਗ ਲੜਕੀ ਨੂੰ ਬਿਮਾਰ ਹੋਣ ’ਤੇ ਜਦੋਂ ਉਸਦੀ ਮਾਂ ਡਾਕਟਰ ਕੋਲ ਜਾਂਚ ਲਈ ਲੈ ਕੇ ਗਈ ਤਾਂ ਉੱਥੇ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਉਸ ਨੂੰ ਪਤਾ ਲੱਗਾ ਕਿ ਉਸਦੀ ਨਾਬਾਲਗ ਧੀ 8 ਮਹੀਨਿਆਂ ਦੀ ਗਰਭਵਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨਾਬਾਲਗ ਲੜਕੀ ਹਿਨਾ ਕੁਝ ਮਹੀਨੇ ਪਹਿਲਾਂ ਮਾਛੀਵਾੜਾ ਇਲਾਕੇ ਦੇ ਇਕ ਪਿੰਡ ਵਿਚ ਵਿਆਹੀ ਆਪਣੀ ਭੈਣ ਦੇ ਘਰ ਰਹਿਣ ਲਈ ਆਈ ਸੀ ਅਤੇ ਇੱਥੇ ਉਸ ਨਾਲ ਗੋਪੀ ਨਾਮਕ ਨੌਜਵਾਨ ਨੇ ਉਸਦਾ ਬਲਾਤਕਾਰ ਕੀਤਾ। ਉਸ ਸਮੇਂ ਇਸ ਨਾਬਾਲਗ ਲੜਕੀ ਨੇ ਆਪਣੇ ਨਾਲ ਹੋਈ ਘਿਨੌਣੀ ਹਰਕਤ ਬਾਰੇ ਕਿਸੇ ਨੂੰ ਨਹੀਂ ਦੱਸਿਆ ਅਤੇ ਉਹ ਵਾਪਸ ਆਪਣੇ ਮਾਪਿਆਂ ਕੋਲ ਜੰਮੂ-ਕਸ਼ਮੀਰ ਡੋਡਾ ਵਿਖੇ ਚਲੀ ਗਈ। 

ਇਹ ਵੀ ਪੜ੍ਹੋ : ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦਾ ਅਲਰਟ

8 ਮਹੀਨੇ ਬਾਅਦ ਜਦੋਂ ਉਸਦੀ ਹਾਲਤ ਖ਼ਰਾਬ ਰਹਿਣ ਲੱਗ ਪਈ ਤਾਂ ਨਾਬਾਲਗ ਲੜਕੀ ਦੀ ਮਾਂ ਉਸ ਨੂੰ ਇਲਾਜ ਲਈ ਡਾਕਟਰ ਕੋਲ ਲੈ ਕੇ ਗਈ ਤਾਂ ਉਸਨੂੰ ਪਤਾ ਲੱਗਾ ਕਿ ਉਸਦੀ ਧੀ 8 ਮਹੀਨੇ ਦੀ ਗਰਭਵਤੀ ਹੈ। ਇਸ ਸਬੰਧੀ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਪੁਲਸ ਕੋਲ ਇਹ ਮਾਮਲਾ ਦਰਜ ਗਿਆ ਜਿੱਥੇ ਉਨ੍ਹਾਂ ਲੜਕੀ ਅਤੇ ਉਸਦੀ ਮਾਤਾ ਦੀ ਕਾਊਂਸਲਿੰਗ ਕੀਤੀ। ਨਾਬਾਲਗ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਮਾਛੀਵਾੜਾ ਨੇੜਲੇ ਪਿੰਡ ਵਿਚ ਰਹਿੰਦੀ ਆਪਣੀ ਭੈਣ ਘਰ ਆਈ ਸੀ ਤਾਂ ਉੱਥੇ ਗੋਪੀ ਨਾਮ ਦੇ ਨੌਜਵਾਨ ਨੇ ਉਸ ਨਾਲ ਬਲਾਤਕਾਰ ਕੀਤਾ। 

ਇਹ ਵੀ ਪੜ੍ਹੋ : ਹੋਟਲ ਵਿਚ ਸ਼ੱਕੀ ਹਾਲਾਤ 'ਚ ਫੜੇ ਗਏ ਸਕੂਲੀ ਮੁੰਡਾ-ਕੁੜੀ, ਵੀਡੀਓ ਵੀ ਹੋਈ ਵਾਇਰਲ

ਬਲਾਤਕਾਰ ਕਰਨ ਵਾਲੇ ਨੌਜਵਾਨ ਦਾ ਉਸ ਨੂੰ ਕੇਵਲ ਨਾਮ ਪਤਾ ਹੈ ਜਿਸ ਨੂੰ ਸਾਹਮਣੇ ਆਉਣ ’ਤੇ ਪਹਿਚਾਣ ਸਕਦੀ ਹੈ। ਜੰਮੂ-ਕਸ਼ਮੀਰ ਦੀ ਪੁਲਸ ਵਲੋਂ ਇਸ ਸਬੰਧੀ ਐੱਫ. ਆਈ. ਆਰ. ਦਰਜ ਕਰ ਮਾਮਲਾ ਮਾਛੀਵਾੜਾ ਪੁਲਸ ਨੂੰ ਭੇਜ ਦਿੱਤਾ। ਮਾਛੀਵਾੜਾ ਪੁਲਸ ਵਲੋਂ ਵੀ ਇਸ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਬਲਾਤਕਾਰ ਕਰਨ ਵਾਲੇ ਕਥਿਤ ਦੋਸ਼ੀ ਗੋਪੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਕੈਨੇਡਾ ਤੋਂ ਫਿਰ ਆਈ ਮੰਦਭਾਗੀ ਖ਼ਬਰ, ਭਿਆਨਕ ਹਾਦਸੇ 'ਚ ਮੱਲ੍ਹਾ ਪਿੰਡ ਦੀ ਨੌਜਵਾਨ ਕੁੜੀ ਦੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News