ਨਾਬਾਲਗ ਲਾੜੇ-ਲਾੜੀ ਦੇ ਫੇਰੇ ਕਰਵਾ ਰਿਹਾ ਪੰਡਿਤ ਭੱਜਿਆ, ਹੈਰਾਨ ਕਰ ਦੇਵੇਗੀ ਪਿਆਰ ਤੋਂ ਵਿਆਹ ਤੱਕ ਦੀ ਕਹਾਣੀ

Tuesday, Oct 06, 2020 - 02:05 PM (IST)

ਨਾਬਾਲਗ ਲਾੜੇ-ਲਾੜੀ ਦੇ ਫੇਰੇ ਕਰਵਾ ਰਿਹਾ ਪੰਡਿਤ ਭੱਜਿਆ, ਹੈਰਾਨ ਕਰ ਦੇਵੇਗੀ ਪਿਆਰ ਤੋਂ ਵਿਆਹ ਤੱਕ ਦੀ ਕਹਾਣੀ

ਲਾਲੜੂ (ਗੁਰਪ੍ਰੀਤ ਸਿੰਘ) : ਲਾਲੜੂ ਦੇ ਪਿੰਡ ਸਾਰੰਗਪੁਰ 'ਚ ਨਾਬਾਲਗ ਮੁੰਡੇ-ਕੁੜੀ ਦੇ ਵਿਆਹ ਵੇਲੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਫੇਰਿਆਂ ਦੇ ਸਮੇਂ ਚਾਈਲਡ ਹੈਲਪਲਾਈਨ 1098 ਦੀ ਟੀਮ ਮੌਕੇ 'ਤੇ ਪਹੁੰਚ ਗਏ। ਟੀਮ ਨੂੰ ਦੇਖਦੇ ਹੀ ਫੇਰੇ ਕਰਵਾ ਰਿਹਾ ਪੰਡਤ ਸਾਰਾ ਸਮਾਨ ਛੱਡ ਕੇ ਫਰਾਰ ਹੋ ਗਿਆ ਅਤੇ ਲਾੜਾ-ਲਾੜੀ ਬਣੇ ਨਾਬਾਲਗਾਂ ਦੇ ਪਰਿਵਾਰ ਮੌਕੇ 'ਤੇ ਮੂੰਹ ਲੁਕਾਉਂਦੇ ਹੋਏ ਦਿਖਾਈ ਦਿੱਤੇ। ਟੀਮ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਦੇਰ ਸ਼ਾਮ ਤੱਕ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਚੱਲਦੀ ਰਹੀ, ਜਿਸ ਤੋਂ ਬਾਅਦ ਦੋਹਾਂ ਪਰਿਵਾਰਾਂ ਵੱਲੋਂ ਪੁਲਸ ਨੂੰ ਨਾਬਾਲਗ ਬੱਚਿਆਂ ਦਾ ਵਿਆਹ ਨਾ ਕਰਵਾਉਣ ਦਾ ਲਿਖਤੀ ਭਰੋਸਾ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ।

ਇਹ ਵੀ ਪੜ੍ਹੋ : ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਪਿਛਲੇ 5 ਦਿਨਾਂ ਦੌਰਾਨ ਡਿਗਿਆ ਪਾਰਾ

ਜਾਣਕਾਰੀ ਮੁਤਾਬਕ ਸਾਰੰਗਪੁਰ ਦੀ ਰਹਿਣ ਵਾਲੀਆਂ 2 ਨਾਬਾਲਗ ਕੁੜੀਆਂ ਦਾ ਵਿਆਹ ਨਾਲ ਲੱਗਦੇ ਪਿੰਡ ਦੇ 2 ਨਾਬਾਲਗ ਮੁੰਡਿਆਂ ਨਾਲ ਤੈਅ ਹੋਇਆ ਸੀ, ਜਿਸ ਕਾਰਨ ਐਤਵਾਰ ਨੂੰ ਮੁੰਡੇ ਵਾਲੇ ਕੁੜੀ ਦੇ ਘਰ ਬਾਰਾਤ ਲੈ ਕੇ ਪਹੁੰਚੇ ਅਤੇ ਸੋਮਵਾਰ ਨੂੰ ਦੂਜੀ ਕੁੜੀ ਦੀ ਬਾਰਾਤ ਆਉਣੀ ਸੀ। ਇਸ ਦੌਰਾਨ ਕਿਸੇ ਨੇ ਇਸ ਦੀ ਸ਼ਿਕਾਇਤ ਚਾਈਲਡ ਹੈਲਪਲਾਈਨ 1098 'ਤੇ ਕਰ ਦਿੱਤੀ, ਜਿਸ ਤੋਂ ਬਾਅਦ ਹੈਲਪਲਾਈਨ ਦੀ ਕੋ-ਆਰਡੀਨੇਟਰ ਸ਼ੀਤਲ ਸੰਗੋਤਰਾ ਦੀ ਅਗਵਾਈ 'ਚ ਐਤਵਾਰ ਨੂੰ ਟੀਮ ਪਿੰਡ ਸਾਰੰਗਪੁਰ ਪਹੁੰਚੀ, ਜਿਸ ਤੋਂ ਬਾਅਦ ਵਿਆਹ ਰੁਕਵਾਇਆ ਗਿਆ ਅਤੇ ਮਾਮਲਾ ਹੰਡਸੇਰਾ ਪੁਲਸ ਤੱਕ ਪਹੁੰਚਿਆ।

ਇਹ ਵੀ ਪੜ੍ਹੋ : ਅੰਤਰਜਾਤੀ ਵਿਆਹ ਕਰਨ ਵਾਲੇ ਜੋੜੇ ਨਾਲ ਘਰਦਿਆਂ ਨੇ ਵੈਰ ਕਮਾਇਆ, ਦੋਹਾਂ ਨੂੰ ਵੱਖ ਕਰਨ ਲਈ ਖੇਡੀ ਵੱਡੀ ਚਾਲ
ਪੰਚਾਇਤ 'ਚ ਹੋਇਆ ਸੀ ਦੋਹਾਂ ਕੁੜੀਆਂ ਦੇ ਵਿਆਹ ਦਾ ਫ਼ੈਸਲਾ
ਚਾਈਲਡ ਹੈਲਪਲਾਈਨ ਦੀ ਡਾਇਰੈਕਟਰ ਸੰਗੀਤਾ ਨੇ ਦੱਸਿਆ ਕਿ ਸ਼ਿਕਾਇਤ ਮਿਲਣ 'ਤੇ ਟੀਮ ਮੌਕੇ 'ਤੇ ਭੇਜ ਦਿੱਤੀ ਗਈ ਸੀ, ਜਿਨ੍ਹਾਂ ਨੇ ਕੁੜੀਆਂ ਦੀ ਉਮਰ ਬਾਰੇ ਪਤਾ ਕੀਤਾ ਤਾਂ ਉਨ੍ਹਾਂ 'ਚੋਂ ਇਕ ਕੁੜੀ ਦੀ ਉਮਰ 16, ਜਦੋਂ ਕਿ ਦੂਜੀ ਦੀ ਉਮਰ 17 ਸਾਲ ਦੀ ਸੀ ਅਤੇ ਇਹ ਦੋਵੇਂ ਚਾਚੇ-ਤਾਏ ਦੀਆਂ ਕੁੜੀਆਂ ਹਨ। ਕੁੜੀਆਂ ਉਕਤ ਦੋਹਾਂ ਨਾਬਾਲਗ ਮੁੰਡਿਆਂ ਨਾਲ ਪਿਆਰ ਕਰਦੀਆਂ ਸਨ ਅਤੇ ਉਨ੍ਹਾਂ ਨਾਲ ਵਿਆਹ ਕਰਾਉਣ ਲਈ ਜ਼ਿੱਦ ਕਰ ਰਹੀਆਂ ਸਨ ਅਤੇ ਵਿਆਹ ਨਾ ਹੋਣ 'ਤੇ ਮਰਨ ਦੀਆਂ ਧਮਕੀਆਂ ਦਿੰਦੀਆਂ ਸਨ। ਕੁੱਝ ਸਮਾਂ ਪਹਿਲਾਂ ਮਾਮਲਾ ਵੱਧਣ 'ਤੇ ਦੋਹਾਂ ਪਿੰਡਾਂ ਦੀ ਪੰਚਾਇਤ ਵੀ ਇਕੱਠੀ ਹੋਈ ਸੀ, ਜਿੱਥੇ ਇਨ੍ਹਾਂ ਦੇ ਵਿਆਹਾਂ ਦਾ ਫ਼ੈਸਲਾ ਹੋਇਆ ਸੀ, ਜਿਸ ਮੁਤਾਬਕ ਵਿਆਹ ਹੋ ਰਿਹਾ ਸੀ।

ਇਹ ਵੀ ਪੜ੍ਹੋ : ਸੀਨੇ ਸੂਲ ਬਣ ਚੁੱਭਦੇ ਸੀ ਪਤੀ ਦੇ ਬੋਲ-ਕਬੋਲ, ਟੁੱਟ ਚੁੱਕੀ ਵਿਆਹੁਤਾ ਨੇ ਖਾਧੀਆਂ ਸਲਫਾਸ ਦੀਆਂ ਗੋਲੀਆਂ
ਪਰਿਵਾਰ ਨੂੰ ਨਸ਼ੀਲੀ ਦਵਾਈ ਦੇ ਕੇ ਮੁੰਡਿਆਂ ਨੂੰ ਮਿਲਣ ਜਾਂਦੀਆਂ ਸੀ
ਪਿੰਡ ਵਾਸੀਆਂ ਨੇ ਆਪਣਾ ਨਾਮ ਨਾ ਛਪਣ ਦੀ ਸ਼ਰਤ 'ਤੇ ਦੱਸਿਆ ਕਿ ਕੁੜੀਆਂ ਆਪਣੇ ਪਰਿਵਾਰ ਦੇ ਖਾਣੇ 'ਚ ਨਸ਼ੀਲੀ ਦਵਾਈ ਮਿਲਾ ਦਿੰਦੀਆਂ ਸਨ, ਜਿਸ ਤੋਂ ਬਾਅਦ ਸਾਰਾ ਪਰਿਵਾਰ ਡੂੰਘੀ ਨੀਂਦ 'ਚ ਸੌਂ ਜਾਂਦਾ ਸੀ ਤਾਂ ਕੁੜੀਆਂ ਘਰ ਤੋਂ ਬਾਹਰ ਮੁੰਡਿਆਂ ਨੂੰ ਮਿਲਣ ਜਾਂਦੀਆਂ ਸਨ। ਇਹ ਵੀ ਪਤਾ ਲੱਗਾ ਹੈ ਕਿ ਕੁੜੀਆਂ ਨੂੰ ਇਹ ਦਵਾਈ ਮੁੰਡੇ ਕਿਸੇ ਕੈਮਿਸਟ ਤੋਂ ਲਿਆ ਕੇ ਦਿੰਦੇ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਜੇਕਰ ਚਾਈਲਡ ਹੈਲਪਲਾਈਨ ਵਾਲੀ ਟੀਮ ਐਤਵਾਰ ਨੂੰ ਉਨ੍ਹਾਂ ਦੇ ਪਿੰਡ ਪਹੁੰਚ ਕੇ ਵਿਆਹ ਨਾ ਰੁਕਵਾਉਂਦੀ ਤਾਂ ਸੋਮਵਾਰ ਨੂੰ ਦੂਜੀ ਕੁੜੀ ਦਾ ਵੀ ਵਿਆਹ ਹੋ ਜਾਣਾ ਸੀ। ਉੱਥੇ ਹੀ ਕੁੜੀਆਂ ਦੇ ਪਰਿਵਾਰ ਨੇ ਦੱਸਿਆ ਕਿ ਉਹ ਬਾਲ ਵਿਆਹ ਸਬੰਧੀ ਕਾਨੂੰਨ ਤੋਂ ਅਣਜਾਣ ਹਨ ਅਤੇ ਆਪਣੀਆਂ ਧੀਆਂ ਦਾ ਵਿਆਹ 18 ਸਾਲਾ ਤੋਂ ਬਾਅਦ ਹੀ ਕਰਨਗੇ। ਜਦੋਂ ਟੀਮ ਨੇ ਕੁੜੀਆਂ ਨੂੰ ਆਪਣੇ ਨਾਲ ਲਿਜਾਣ ਦੀ ਗੱਲ ਕਹੀ ਤਾਂ ਕੁੜੀਆਂ ਨੇ ਕਿਹਾ ਕਿ ਉਹ ਅੱਗੇ ਪੜ੍ਹਾਈ ਕਰਨਗੀਆਂ ਅਤੇ ਸਹੀ ਸਮਾਂ ਆਉਣ 'ਤੇ ਹੀ ਵਿਆਹ ਕਰਨਗੀਆਂ।



 


author

Babita

Content Editor

Related News