ਤਿੰਨ ਨੌਜਵਾਨਾਂ ਨੇ ਨਾਬਾਲਗ ਲੜਕੇ ਨਾਲ ਟੱਪੀਆਂ ਹੱਦਾਂ, ਸ਼ਰਮਸਾਰ ਕਰਨ ਵਾਲਾ ਹੈ ਮਾਮਲਾ
Sunday, Sep 17, 2017 - 06:29 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਇਕ ਨਾਬਾਲਗ ਲੜਕੇ ਨਾਲ 3 ਵਿਅਕਤੀਆਂ ਵਲੋਂ ਬਦਫੈਲੀ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਮਾਮਲੇ 'ਚ ਥਾਣਾ ਸਿਟੀ ਬਰਨਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਪੀੜਤ ਮੁਦਈ 14 ਸਤੰਬਰ ਨੂੰ ਪੀਰਖਾਨਾ ਨੇੜੇ ਰੇਲਵੇ ਸਟੇਸ਼ਨ ਬਰਨਾਲਾ ਮੱਥਾ ਟੇਕਣ ਗਿਆ ਸੀ ਤਾਂ ਦੋਸ਼ੀ ਆਂਡਾ, ਰਾਜਨ ਅਤੇ ਬੌਕਸਰ ਵਾਸੀ ਬਰਨਾਲਾ ਨੇ ਉਸ ਦਾ ਮੋਬਾਇਲ ਬਹਾਨੇ ਨਾਲ ਲੈ ਲਿਆ ਤੇ ਚਲੇ ਗਏ।
ਉਹ ਵੀ ਉਨ੍ਹਾਂ ਦੇ ਪਿੱਛੇ ਚਲਾ ਗਿਆ। ਦੋਸ਼ੀਆਂ ਨੇ ਉਸ ਨੂੰ ਰਾਜਨ ਦੇ ਘਰ ਅੰਦਰ ਵਾੜ ਕੇ ਉਸ ਨਾਲ ਬਦਫੈਲੀ ਕੀਤੀ ਅਤੇ ਧਮਕੀਆਂ ਦਿੱਤੀਆਂ। ਪੁਲਸ ਨੇ ਮੁਦਈ ਦੇ ਬਿਆਨਾਂ 'ਤੇ ਉਕਤ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
