ਨਾਬਾਲਿਗ ਲੜਕੇ ਦੀ ਲੁਧਿਆਣਾ ਜੇਲ੍ਹ ''ਚ ਮੌਤ, ਕੁਝ ਸਮਾਂ ਪਹਿਲਾਂ ਨੱਕ ਨਾਲ ਲਕੀਰਾਂ ਕੱਢਦੇ ਦੀ ਵੀਡੀਓ ਹੋਈ ਸੀ ਵਾਇਰਲ

Friday, Jul 05, 2024 - 11:03 AM (IST)

ਨਾਬਾਲਿਗ ਲੜਕੇ ਦੀ ਲੁਧਿਆਣਾ ਜੇਲ੍ਹ ''ਚ ਮੌਤ, ਕੁਝ ਸਮਾਂ ਪਹਿਲਾਂ ਨੱਕ ਨਾਲ ਲਕੀਰਾਂ ਕੱਢਦੇ ਦੀ ਵੀਡੀਓ ਹੋਈ ਸੀ ਵਾਇਰਲ

ਚਮਿਆਰੀ (ਸੰਧੂ) : ਸਰਹੱਦੀ ਤਹਿਸੀਲ ਅਜਨਾਲਾ ਦੇ ਕਸਬਾ ਚਮਿਆਰੀ ਦੇ ਇਕ ਨਾਬਾਲਿਗ ਲੜਕੇ ਦੀ ਲੁਧਿਆਣਾ ਜੇਲ੍ਹ ਵਿਚ ਮੌਤ ਹੋਣ ਦੀ ਖ਼ਬਰ ਹੈ। ਮਿਤ੍ਰਕ ਲੜਕੇ ਦੇ ਪਰਿਵਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਨਾਬਾਲਿਗ ਲੜਕਾ ਰੋਹਿਤ ਅਤੇ ਕਸਬਾ ਚਮਿਆਰੀ ਦੀ ਹੀ ਇਕ ਨਾਬਾਲਿਗ ਲੜਕੀ ਆਪਸ ਵਿਚ ਪ੍ਰੇਮ ਕਰਦੇ ਸਨ ਅਤੇ ਕੁਝ ਸਮਾਂ ਪਹਿਲਾਂ ਦੋਵੇਂ ਘਰੋਂ ਭੱਜ ਗਏ ਸਨ। ਜਿਸ ਕਾਰਨ ਉਕਤ ਲੜਕੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਲੜਕੇ ਨੂੰ ਕਾਬੂ ਕਰਕੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਸੀ ਅਤੇ ਉਸ ਦੀਆਂ ਨੱਕ ਨਾਲ ਲਕੀਰਾਂ ਕਢਾਉਂਦੇ ਹੋਇਆਂ ਦੀ ਇਕ ਵੀਡੀਓ ਵੀ ਬਣਾ ਕੇ ਵਾਇਰਲ ਕੀਤੀ ਸੀ। ਇਸ ਤੋਂ ਬਾਅਦ ਲੜਕੀ ਦੇ ਪਰਿਵਾਰ ਵੱਲੋਂ ਪੁਲਸ ਨੂੰ ਸ਼ਿਕਾਇਤ ਕਰਕੇ ਲੜਕੇ 'ਤੇ ਮਾਮਲਾ ਵੀ ਦਰਜ ਕਰਵਾ ਦਿੱਤਾ ਸੀ। ਜਿਸ ਉਪਰੰਤ ਲੜਕੇ ਨੂੰ ਪੁਲਸ ਵੱਲੋਂ ਲੁਧਿਆਣਾ ਜੇਲ੍ਹ ਵਿਚ ਭੇਜ ਦਿੱਤਾ ਗਿਆ ਸੀ ਜਿੱਥੇ ਹੁਣ ਉਸ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਪਿੰਡਾਂ ਤੱਕ ਪਹੁੰਚਿਆ ਜਿਸਮਫਰੋਸ਼ੀ ਦਾ ਕਾਲਾ ਧੰਦਾ, ਨੌਜਵਾਨਾਂ ਨੂੰ ਕੁੜੀ ਦੀ ਤਸਵੀਰ ਭੇਜ ਕੀਤੀ ਜਾਂਦੀ ਸੈਟਿੰਗ

ਜ਼ਿਕਰਯੋਗ ਹੈ ਕਿ ਮ੍ਰਿਤਕ ਲੜਕੇ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਪੁਲਸ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਲੜਕੇ ਦੀ ਪਹਿਲਾਂ ਲੜਕੀ ਦੇ ਪਰਿਵਾਰ ਨੇ ਆਪ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਸੀ ਅਤੇ ਬਾਅਦ 'ਚ ਲੜਕੀ ਦੇ ਪਰਿਵਾਰ ਨੇ ਉਸਨੂੰ ਪੁਲਸ ਕੋਲੋਂ ਵੀ ਕੁਟਵਾਇਆ ਸੀ। ਇਸ ਦੌਰਾਨ ਉਸ ਨੂੰ ਲੱਗੀਆਂ ਅੰਦਰੂਨੀ ਸੱਟਾਂ ਕਰਕੇ ਉਨ੍ਹਾਂ ਦੇ ਲੜਕੇ ਦੀ ਮੌਤ ਹੋਈ ਹੈ। ਪੀੜਤ ਪਰਿਵਾਰ ਨੇ ਪੁਲਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਮਾਮਲੇ ਵਿਚ ਲੋੜੀਂਦੇ ਸਾਰੇ ਦੋਸ਼ੀਆਂ ਨੂੰ ਫੜ ਕੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਸੜਕ ਕਿਨਾਰੇ ਹਾਜ਼ਰੀ ਲਗਾ ਰਹੇ 50-60 ਨਰੇਗਾ ਮਜ਼ਦੂਰਾਂ 'ਤੇ ਚੜ੍ਹਾਇਆ ਟਰੈਕਟਰ, ਨਹੀਂ ਦੇਖ ਹੁੰਦਾ ਹਾਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News