ਨਾਬਾਲਗਾ ਨੂੰ ਸ਼ਰਾਬ ਪਿਲਾ ਕੇ ਜਬਰ-ਜ਼ਨਾਹ ਕਰਨ ਵਾਲੇ  ਗ੍ਰਿਫਤਾਰ

07/17/2018 5:55:25 AM

ਮੋਹਾਲੀ, (ਕੁਲਦੀਪ)- ਪੁਲਸ ਨੇ ਕਰੀਬ ਅੱਠ ਮਹੀਨੇ ਪਹਿਲਾਂ ਮੋਹਾਲੀ ਪਿੰਡ ਵਿਚ ਇਕ ਨਾਬਾਲਗ ਲਡ਼ਕੀ ਨੂੰ ਸ਼ਰਾਬ ਪਿਲਾ ਕੇ ਉਸ ਨਾਲ ਜਹ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਦੇ ਨਾਮ ਸਾਗਰ ਨਿਵਾਸੀ ਪਿੰਡ ਦਿਆਲਪੁਰਾ ਜ਼ਿਲਾ ਜਲੰਧਰ ਅਤੇ ਗਗਨਦੀਪ ਸਿੰਘ ਨਿਵਾਸੀ ਪਿੰਡ ਚਿੱਟੀ ਜ਼ਿਲਾ ਜਲੰਧਰ ਦੱਸੇ ਜਾਂਦੇ ਹਨ।
ਪੁਲਸ ਸਟੇਸ਼ਨ ਫੇਜ਼-1 ਤੋਂ ਏ. ਐੱਸ. ਆਈ. ਲਖਬੀਰ ਸਿੰਘ ਨੇ ਦੱਸਿਆ ਕਿ 23 ਨਵੰਬਰ 2017 ਨੂੰ ਉਕਤ ਦੋਵੇਂ ਮੁਲਜ਼ਮ ਆਪਣੇ ਮਕਾਨ ਦੀ ਪਹਿਲੀ ਮੰਜ਼ਿਲ ’ਤੇ ਰਹਿ ਰਹੀ ਇਕ ਨਾਬਾਲਗ ਲਡ਼ਕੀ ਨੂੰ ਆਪਣੇ ਕਮਰੇ ਵਿਚ ਲੈ ਗਏ। ਕਮਰੇ ਵਿਚ ਦੋਵੇਂ ਲਡ਼ਕੀ ਨੂੰ ਸ਼ਰਾਬ ਪਿਲਾ ਕੇ ਉਸ ਨਾਲ ਜਬਰ-ਜ਼ਨਾਹ ਕਰਕੇ ਫਰਾਰ ਹੋ ਗਏ ਸਨ। ਪੁਲਸ ਸਟੇਸ਼ਨ ਫੇਜ਼-1 ਵਿਚ ਲਡ਼ਕੀ ਦੀ ਮਾਂ ਦੇ ਬਿਆਨਾਂ ’ਤੇ ਸਾਗਰ ਅਤੇ ਗਗਨਦੀਪ ਸਿੰਘ ਖਿਲਾਫ ਆਈ. ਪੀ. ਸੀ. ਦੀ ਧਾਰਾ 376 ਅਤੇ ਪਾਸਕੋ ਐਕਟ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ । ਦੋਵੇਂ ਅਜੇ ਤਕ ਫਰਾਰ ਚੱਲ ਰਹੇ ਸਨ, ਜਿਨ੍ਹਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਦੌਰਾਨ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ ਇਕ ਦਿਨਾ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।
 


Related News