ਵਿਧਾਨ ਸਭਾ 'ਚ ਭਖਿਆ ਪੰਜਾਬ 'ਚ ਹੋ ਰਹੇ ਕਤਲਾਂ ਦਾ ਮੁੱਦਾ, ਮੀਤ ਹੇਅਰ ਨੇ ਪੇਸ਼ ਕੀਤਾ 13 ਸਾਲਾਂ ਦਾ ਡਾਟਾ
Thursday, Mar 09, 2023 - 12:55 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਇਜਲਾਸ ਦਾ ਅੱਜ ਚੌਥਾ ਦਿਨ ਵੀ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਤਿੱਖੀ ਬਹਿਸ ਹੋਈ। ਇਸ ਮੌਕੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵਿਰੋਧੀ ਧਿਰ ਵੱਲੋਂ ਪੰਜਾਬ ਦੇ ਲਾਅ ਐਂਡ ਆਰਡਰ ਸਥਿਤੀ 'ਤੇ ਖੜ੍ਹੇ ਕੀਤੇ ਸਵਾਲਾਂ 'ਤੇ ਗੱਲ ਕਰਦਿਆਂ ਹੋਲੇ ਮਹੱਲੇ 'ਤੇ ਹੋਏ ਨੌਜਵਾਨ ਪ੍ਰਦੀਪ ਦੇ ਕਤਲ ਨੂੰ ਦੁਖ਼ਦਾਈ ਦੱਸਿਆ। ਉਨ੍ਹਾਂ ਵਿਰੋਧੀਆਂ ਨੂੰ ਸਵਾਲ ਕੀਤਾ ਕਿ ਆਮ ਆਦਮੀ ਪਾਰਟੀ ਦੇ ਸੱਤਾ 'ਚ ਆਉਣ ਤੋਂ ਪਹਿਲਾਂ ਕੀ ਕੋਈ ਵੀ ਕਿਸੇ ਨਾਲ ਨਹੀਂ ਲੜਦਾ ਸੀ? ਕੀ ਪਿਛਲੀਆਂ ਸਰਕਾਰਾਂ ਦੇ ਕਾਰਜ਼ਕਾਲ ਦੌਰਾਨ ਕਤਲ ਨਹੀਂ ਸੀ ਹੁੰਦੇ?
ਇਹ ਵੀ ਪੜ੍ਹੋ- ਨਾਭਾ ਜੇਲ੍ਹ 'ਚ ਬੰਦ ਗੈਂਗਸਟਰ ਅਮਨਾ ਦਾ ਇਕ ਹੋਰ ਕਾਰਨਾਮਾ ਆਇਆ ਸਾਹਮਣੇ, ਕੀਤਾ ਵੱਡਾ ਕਾਂਡ
ਇਸ ਮੌਕੇ ਮੀਤ ਹੇਅਰ ਨੇ ਪਿਛਲੇ 13 ਸਾਲਾਂ 'ਚ ਪੰਜਾਬ 'ਚ ਹੋਏ ਕਤਲਾਂ ਦਾ ਡਾਟਾ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ 2010 'ਚ ਪੰਜਾਬ 'ਚ 910 ਕਤਲ ਹੋਏ ਸਨ, 2011 'ਚ 842, 2012 'ਚ 855, ਸਾਲ 2013 'ਚ 711, 2014-767, 2015-701, 2016-771, 2017 'ਚ 659 ਕਤਲ ਹੋਏ ਸਨ। ਇਸ ਤੋਂ ਇਲਾਵਾ ਸਾਲ 2018 'ਚ 684, 2019-679, 2020-757, 2021- 723 ਅਤੇ ਸਾਲ 2022-669 ਕਤਲ ਦੀ ਵਾਰਦਾਤਾਂ ਹੋਈ ਸਨ। ਮੰਤਰੀ ਨੇ ਆਖਿਆ ਕਿ ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪਿਛਲ 13 ਸਾਲਾਂ ਤੋਂ ਪੰਜਾਬ 'ਚ ਹਰ ਰੋਜ਼ 2 ਕਤਲ ਹੁੰਦੇ ਆ ਰਹੇ ਹਨ। ਪਿਛਲੇ 12 ਸਾਲਾਂ ਦੇ ਮੁਕਾਬਲੇ ਇਸ ਵਾਰ ਕਤਲ ਦੀਆਂ ਵਾਰਦਾਤਾਂ ਸਭ ਤੋਂ ਘੱਟ ਵਾਪਰੀਆਂ ਹਨ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜਿਆ ਇਕ ਹੋਰ ਪਰਿਵਾਰ, ਸ੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਣ ਜਾ ਰਹੇ ਨੌਜਵਾਨ ਦੀ ਮੌਤ
ਮੰਤਰੀ ਮੀਤ ਹੇਅਰ ਨੇ ਕਿਹਾ ਕਿ ਕਤਲ ਤਾਂ ਪਿਛਲ਼ੇ 13 ਸਾਲਾਂ ਤੋਂ ਹੁੰਦੇ ਆ ਰਹੇ ਹਨ ਪਰ ਰੋਜ਼ ਆਮ ਆਦਮੀ ਪਾਰਟੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪਰ ਕਤਲ ਪਿਛਲੀਆਂ ਪਾਰਟੀਆਂ ਸਰਕਾਰਾਂ ਦੇ ਸਮੇਂ ਵੀ ਹੁੰਦੇ ਰਹੇ ਸਨ। ਉਨ੍ਹਾਂ ਤਿੱਖੇ ਸ਼ਬਦਾਂ 'ਚ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਵਿਧਾਨ ਸਭਾ 'ਚ ਇਹ ਇਲਜ਼ਾਮ ਲੱਗਦੇ ਰਹੇ ਸਨ ਕਿ ਉਹ ਕਿਸੇ ਨਾ ਕਿਸੇ ਗੈਂਗਸਟਰ ਦੇ ਸੰਪਰਕ 'ਚ ਸਨ ਅਤੇ ਸਾਥ ਦੇ ਰਹੇ ਸਨ ਪਰ ਸਾਡੀ ਸਰਕਾਰ ਵੱਲ ਕੋਈ ਉਂਗਲ ਕਰਕੇ ਨਹੀਂ ਕਹਿ ਸਕਦਾ ਕੇ ਅਸੀਂ ਗੈਂਗਸਟਰਾਂ ਦੇ ਸੰਪਰਕ 'ਚ ਹਾਂ। ਸਾਡੀ ਸਰਕਾਰ ਪੰਜਾਬ ਦਾ ਮਾਹੌਲ ਕਰਨ ਵਾਲਿਆਂ ਦੀ ਪੁਸ਼ਟਪਨਾਹੀ ਨਹੀਂ ਕਰਦੀ ਸਗੋਂ ਉਨ੍ਹਾਂ 'ਤੇ ਕਾਰਵਾਈ ਕਰਦੀ ਹੈ। ਜੇਕਰ ਅਪਰਾਧ ਦੀ ਗੱਲ ਕਰੀਏ ਤਾਂ ਉਹ ਪੰਜਾਬ 'ਚ ਸਦੀਆਂ ਤੋਂ ਹੁੰਦਾ ਆ ਰਿਹਾ ਹੈ, ਹੁਣ ਵੀ ਹੁੰਦਾ ਹੈ ਤੇ ਹੁੰਦਾ ਰਹੇਗਾ। ਇਸ 'ਚ ਸਰਕਾਰ ਦਾ ਵੱਡਾ ਹੱਥ ਹੁੰਦਾ ਹੈ ਕਿ ਉਹ ਅਪਰਾਧ ਕਰਨ ਵਾਲੇ 'ਤੇ ਸਖ਼ਤ ਕਾਰਵਾਈ ਕਰੇ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।