ਮੰਤਰੀ ਕਟਾਰੂਚੱਕ ਨੇ ਅਮਰੀਕਾ 'ਚ ਕਤਲ ਕੀਤੀ ਜਸਲੀਨ ਕੌਰ ਦੇ ਪੇਕੇ ਘਰ ਪਹੁੰਚ ਪਰਿਵਾਰ ਨਾਲ ਕੀਤਾ ਦੁੱਖ਼ ਸਾਂਝਾ

Thursday, Oct 06, 2022 - 05:57 PM (IST)

ਟਾਂਡਾ ਉੜਮੁੜ/ਭੋਗਪੁਰ (ਪਰਮਜੀਤ ਸਿੰਘ ਮੋਮੀ, ਰਾਣਾ ਭੋਗਪੁਰੀਆ)- ਅਮਰੀਕਾ ਵਿੱਚ ਕਤਲ ਕੀਤੇ ਗਏ ਇਕੋ ਹੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਉਪਰੰਤ ਫੂਡ ਸਪਲਾਈ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਸਲੀਨ ਕੌਰ ਦੇ ਪੇਕੇ ਪਰਿਵਾਰ ਪਿੰਡ ਜੰਡੀਰਾਂ ਵਿਖੇ  ਪਹੁੰਚੇ। ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਸਮੇਤ ਪਹੁੰਚ ਕੇ ਲਾਲ ਚੰਦ ਕਟਾਰੂਚੱਕ ਨੇ ਦੁੱਖ ਦਾ ਪ੍ਰਗਟਾਵਾ ਕੀਤਾ। 

ਇਹ ਵੀ ਪੜ੍ਹੋ: ਸ਼ਰਾਬੀ ਪਤੀ ਨੇ ਮਾਰੀ ਸੀ ਧੀ, ਫਿਰ ਐਂਬੂਲੈਂਸ ਡਰਾਈਵਰ ਬਣ ਬਚਾਈਆਂ ਹਜ਼ਾਰਾਂ ਜ਼ਿੰਦਗੀਆਂ, ਪੜ੍ਹੋ ਮਨਜੀਤ ਕੌਰ ਦੀ ਦਾਸਤਾਨ

PunjabKesari

ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ, ਹਲਕਾ ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ, ਕੇਸ਼ਵ ਸਿੰਘ ਸੈਣੀ ਨੰਬਰਦਾਰ ਜਗਜੀਵਨ ਜੱਗੀ, ਅਤਵਾਰ ਸਿੰਘ ਪਲਾਚਕ, ਪਰਮਜੀਤ ਪੰਮਾ ਚੇਅਰਮੈਨ ਸ਼ੂਗਰ ਮਿੱਲ ਭੋਗਪੁਰ ਆਦਿ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਜਸਲੀਨ ਦੇ ਪਿਤਾ ਸਤਨਾਮ ਸਿੰਘ, ਮਾਤਾ ਗੁਰਮੀਤ ਕੌਰ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਵਾਪਰੀ ਇਸ ਘਟਨਾ 'ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਭੇਜੇ ਗਏ। ਸੋਗ ਸੁਨੇਹੇ ਨੂੰ ਵੀ ਸਾਂਝਾ ਕੀਤਾ ਅਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਪੀੜਤ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। 

PunjabKesari

ਇਹ ਵੀ ਪੜ੍ਹੋ: ਫਿਰ ਵਿਵਾਦਾਂ ’ਚ ਜਲੰਧਰ ਦੀ ਤਾਜਪੁਰ ਚਰਚ, ਇਲਾਜ ਲਈ ਆਇਆ UP ਦਾ ਵਿਅਕਤੀ ਬਾਥਰੂਮ 'ਚੋਂ ਗਾਇਬ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News