ਮੰਤਰੀ ਕਟਾਰੂਚੱਕ ਨੇ ਮੱਤਾਵਾੜਾ ਜੰਗਲ ''ਚ ਲੱਕੜ ਦੇ ਡਿਪੂ ਦੀ ਕੀਤੀ ਅਚਨਚੇਤ ਚੈਕਿੰਗ
Wednesday, Mar 19, 2025 - 01:44 PM (IST)

ਦੀਨਾਨਗਰ (ਹਰਜਿੰਦਰ ਗੋਰਾਇਆ) : ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਅੱਜ ਪੰਜਾਬ ਦੀ ਵੱਡਮੁੱਲੀ ਵਿਰਾਸਤ ਮੱਤਾਵਾੜਾ ਜੰਗਲ 'ਚ ਸਥਿਤ ਲੱਕੜ ਦੇ ਡਿਪੂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਵਿਭਾਗ ਦਾ ਸਾਰਾ ਰਿਕਾਰਡ ਵੀ ਚੈੱਕ ਕੀਤਾ ਗਿਆ ਅਤੇ ਹੋਰ ਵੱਖ-ਵੱਖ ਡਿਪੂ ਦੀਆਂ ਲੋੜਾਂ ਮੁਤਾਬਕ ਰਿਕਾਰਡ ਚੈੱਕ ਕੀਤੇ ਗਏ। ਇਸ ਮੌਕੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਸਪੈਸ਼ਲ ਤੌਰ 'ਤੇ ਇਸ ਡਿਪੂ ਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ ਅਤੇ ਇਸ ਵਿੱਚ ਕੁੱਝ ਖਾਮੀਆਂ ਨਜ਼ਰ ਆਈਆਂ ਹਨ।
ਇਸ ਤੋਂ ਉਪਰੰਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇੱਕੋ ਉਪਰਾਲਾ ਹੈ ਕਿ ਪੰਜਾਬ ਅੰਦਰ ਭ੍ਰਿਸ਼ਟਾਚਾਰ ਮਨਜ਼ੂਰ ਨਹੀ ਕੀਤਾ ਜਾਵੇਗਾ ਅਤੇ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣ ਲਈ ਇਸ ਨੂੰ ਨਸ਼ੇ ਦੀਆਂ ਲਾਹਣਤਾਂ ਅਤੇ ਭ੍ਰਿਸ਼ਟਾਚਾਰ ਵਰਗੇ ਕਾਲੇ ਧੰਦਿਆ ਤੋਂ ਬਿਲਕੁਲ ਸਾਫ਼ ਕਰਕੇ ਆਉਣ ਵਾਲੇ ਦਿਨਾਂ ਵਿੱਚ ਇੱਕ ਰੰਗਲਾ ਪੰਜਾਬ ਬਣਾਇਆ ਜਾਵੇਗਾ।