ਮਿੰਨੀ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕ ਦੀ ਮੌਤ, ਇਕ ਜ਼ਖਮੀ

Sunday, Jan 10, 2021 - 12:16 PM (IST)

ਮਿੰਨੀ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕ ਦੀ ਮੌਤ, ਇਕ ਜ਼ਖਮੀ

ਤਪਾ ਮੰਡਾ (ਸ਼ਾਮ,ਗਰਗ)- ਐਫ.ਸੀ.ਆਈ. ਗੇਟ ਦੇ ਸਾਹਮਣੇ ਅੱਜ ਯਾਨੀ ਐਤਵਾਰ ਨੂੰ ਸਵੇਰੇ ਕਰੀਬ 11 ਵਜੇ ਗਲਤ ਪਾਸਿਓਂ ਆ ਰਹੀ ਮਿੰਨੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਰਾਜੂ ਪੁੱਤਰ ਜੱਗਾ ਸਿੰਘ, ਸ਼ਿਵ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਬਾਜੀਗਰ ਬਸਤੀ ਬੱਸ ਸਟੈਂਡ ਤੋਂ ਘਰ ਵੱਲ ਆ ਰਹੇ ਸਨ। ਇਸ ਦੌਰਾਨ ਗਲਤ ਪਾਸਿਓਂ ਆ ਰਹੀ ਮਿੰਨੀ ਬੱਸ ਨੇ ਉਨ੍ਹਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਜਿਸ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਪਿੱਛੋਂ ਆ ਰਹੀ ਕਾਰ ਅੱਗੇ ਡਿੱਗ ਗਏ। 

PunjabKesariਮੋਟਰਸਾਈਕਲ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਮਿੰਨੀ ਸਹਾਰਾ ਕਲੱਬ ਨੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਸ਼ਿਵ ਕੁਮਾਰ ਦੀ ਮੌਤ ਹੋ ਗਈ। ਟੱਕਰ ਤੋਂ ਬਾਅਦ ਬੱਸ ਡਰਾਈਵਰ ਸਵਾਰੀਆਂ ਸਣੇ ਫਰਾਰ ਹੋ ਗਿਆ। ਜਿਸ ਨੂੰ ਅੰਦਰਲੇ ਬੱਸ ਸਟੈਂਡ ‘ਤੇ ਘੇਰ ਲਿਆ ਅਤੇ ਚਾਲਕ ਬੱਸ ਛੱਡ ਕੇ ਦੌੜ ਗਿਆ। ਘਟਨਾ ਵਾਪਰਦੇ ਹੀ ਵੱਡੀ ਗਿਣਤੀ ‘ਚ ਦੁਕਾਨਦਾਰ, ਰਾਹਗੀਰ ਅਤੇ ਪਰਿਵਾਰਿਕ ਮੈਂਬਰ ਪਹੁੰਚ ਗਏ ਅਤੇ ਪੁਲਸ ਨੇ ਪਹੁੰਚ ਕੇ ਹਾਦਸਾਗ੍ਰਸਤ ਮੋਟਰਸਾਈਕਲ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਾਜੀਗਰ ਬਸਤੀ ਸੋਗਮਈ ਲਹਿਰ ਫ਼ੈਲ ਗਈ।


author

DIsha

Content Editor

Related News