ਸੈਨਿਕ ਸਕੂਲਾਂ ’ਚ ਦਾਖ਼ਲੇ ਲਈ ਇਮਤਿਹਾਨ ਹੁਣ 7 ਫਰਵਰੀ ਨੂੰ

Wednesday, Dec 16, 2020 - 03:46 PM (IST)

ਸੈਨਿਕ ਸਕੂਲਾਂ ’ਚ ਦਾਖ਼ਲੇ ਲਈ ਇਮਤਿਹਾਨ ਹੁਣ 7 ਫਰਵਰੀ ਨੂੰ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ, ਸੁਖਪਾਲ) : ਆਲ ਇੰਡੀਆ ਸੈਨਿਕ ਸਕੂਲਾਂ 'ਚ ਦਾਖ਼ਲੇ ਲਈ ਇਮਤਿਹਾਨ ਹੁਣ 10 ਜਨਵਰੀ ਦੀ ਥਾਂ 7 ਫਰਵਰੀ ਨੂੰ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਐਮ. ਕੇ. ਅਰਵਿੰਦ ਕੁਮਾਰ ਨੇ ਦੱਸਿਆ ਕਿ ਆਲ ਇੰਡੀਆ ਸੈਨਿਕ ਸਕੂਲਾਂ 'ਚ ਦਾਖ਼ਲਾ ਲੈਣ ਲਈ ਪ੍ਰੀਖਿਆ ਦੀ ਮਿਤੀ ਅੱਗੇ ਵਧਾ ਦਿੱਤੀ ਗਈ ਹੈ। ਇਹ ਪ੍ਰੀਖਿਆ ਪਹਿਲਾਂ 10 ਜਨਵਰੀ 2021 ਨੂੰ ਹੋਣੀ ਸੀ, ਜੋ ਹੁਣ 7 ਫਰਵਰੀ 2021 ਨੂੰ ਹੋਵੇਗੀ।

ਇਸ ਤੋਂ ਇਲਾਵਾ ਆਨਲਾਈਨ ਅਪਲਾਈ ਕਰਨ ਦੀ ਮਿਤੀ ਵੀ ਵਧਾ ਕੇ 18 ਦਸੰਬਰ 2020 ਕਰ ਦਿੱਤੀ ਗਈ ਹੈ। ਸੈਸ਼ਨ 2021-22 ਲਈ ਛੇਵੀਂ ਅਤੇ ਨੌਵੀਂ ਜਮਾਤ ’ਚ ਆਲ ਇੰਡੀਆ ਸੈਨਿਕ ਸਕੂਲ 'ਚ ਦਾਖ਼ਲੇ ਵਾਸਤੇ ਇਮਤਿਹਾਨ ਲਈ ਚਾਹਵਾਨ ਵਿਦਿਆਰਥੀ https://aissee.nta.nic.in/ ’ਤੇ 18 ਦਸੰਬਰ ਤੱਕ ਅਪਲਾਈ ਕਰ ਸਕਦੇ ਹਨ।
 


author

Babita

Content Editor

Related News