ਵਿਦੇਸ਼ ਭੇਜਣ ਅਤੇ ਨੌਕਰੀ ਦੀ ਆੜ ’ਚ ਠੱਗੇ ਲੱਖਾਂ ਰੁਪਏ
Sunday, Oct 11, 2020 - 11:34 PM (IST)
ਅੰਮ੍ਰਿਤਸਰ, (ਅਰੁਣ)- ਇਕ ਨੌਜਵਾਨ ਦੀ ਵਿਦੇਸ਼ੀ ਯੂਨੀਵਰਸਿਟੀ ’ਚ ਫ਼ੀਸ ਜਮ੍ਹਾ ਨਾ ਕਰਵਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਖਿਲਾਫ ਥਾਣਾ ਕੱਥੂਨੰਗਲ ਦੀ ਪੁਲਸ ਵੱਲੋਂ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਂਗਾਸਰਾਏ ਵਾਸੀ ਗੁਰਜੀਤ ਸਿੰਘ ਦੀ ਸ਼ਿਕਾਇਤ ’ਤੇ ਉਸਦੇ ਲੜਕੇ ਹਰਸੁਖਮਨਪ੍ਰੀਤ ਸਿੰਘ ਦੀ ਇੰਗਲੈਂਡ ਯੀਵਰਸਿਟੀ ’ਚ 4.90 ਲੱਖ ਰੁਪਏ ਫੀਸ ਜਮ੍ਹਾ ਨਾ ਕਰਵਾ ਕੇ ਜਾਅਲਸਾਜ਼ੀ ਕਰਨ ਵਾਲੇ ਯਾਦਵਿੰਦਰ ਸਿੰਘ ਕਨੌਸ ਇਮੀਗ੍ਰੇਸ਼ਨ ਕੰਸਲਟੈਂਟ ਅੰਮ੍ਰਿਤਸਰ ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪਾਮਾਰੀ ਕਰ ਰਹੀ ਹੈ।
ਉੱਥੇ ਹੀ ਨੌਕਰੀ ਦਾ ਝਾਂਸਾ ਦੇ ਕੇ ਇਕ ਨੌਜਵਾਨ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ 2 ਭਰਾਵਾਂ ਖਿਲਾਫ਼ ਥਾਣਾ ਜੰਡਿਆਲਾ ਦੀ ਪੁਲਸ ਵੱਲੋਂ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ। ਰਸੂਲਪੁਰ ਵਾਸੀ ਮਨਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਉਸ ਨਾਲ 7 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਜਸਪਾਲ ਸਿੰਘ, ਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਅੰਮ੍ਰਿਤਸਰ ਦੀ ਗ੍ਰਿਫ਼ਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।