ਕਸਟਮ ਵਿਭਾਗ ਨੂੰ ਮਿਲੀ ਸਫ਼ਲਤਾ, ਏਅਰਪੋਰਟ 'ਤੇ ਯਾਤਰੀ ਤੋਂ ਲੱਖਾਂ ਦਾ ਸੋਨਾ ਜ਼ਬਤ

Monday, Nov 14, 2022 - 10:40 PM (IST)

ਕਸਟਮ ਵਿਭਾਗ ਨੂੰ ਮਿਲੀ ਸਫ਼ਲਤਾ, ਏਅਰਪੋਰਟ 'ਤੇ ਯਾਤਰੀ ਤੋਂ ਲੱਖਾਂ ਦਾ ਸੋਨਾ ਜ਼ਬਤ

ਲੁਧਿਆਣਾ (ਸੇਠੀ) : ਕਸਟਮ ਵਿਭਾਗ ਨੇ ਦੁਬਈ ਤੋਂ ਗੈਰ-ਕਾਨੂੰਨੀ ਤੌਰ 'ਤੇ ਦਰਾਮਦ ਕੀਤਾ ਗਿਆ 1223 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਦੱਸ ਦੇਈਏ ਕਿ ਲੁਧਿਆਣਾ ਕਮਿਸ਼ਨਰੇਟ ਵੱਲੋਂ ਇਹ ਕਾਰਵਾਈ ਕੀਤੀ ਗਈ, ਜਿਸ ਤਹਿਤ ਦੁਬਈ ਤੋਂ ਚੰਡੀਗੜ੍ਹ ਜਾਣ ਵਾਲੀ ਇੰਡੀਗੋ ਦੀ ਫਲਾਈਟ 15:10 ਵਜੇ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਹਵਾਈ ਅੱਡੇ 'ਤੇ ਪਹੁੰਚੀ।

PunjabKesari

ਕਸਟਮ ਅਧਿਕਾਰੀਆਂ ਨੇ ਪ੍ਰੋਫਾਈਲ ਅਤੇ ਖੁਫੀਆ ਸੂਚਨਾ ਦੇ ਆਧਾਰ 'ਤੇ ਇਕ ਯਾਤਰੀ ਨੂੰ ਰੋਕਿਆ, ਜਦੋਂ ਉਹ ਗ੍ਰੀਨ ਚੈਨਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਜਾਂਚ ਦੌਰਾਨ ਉਸ ਕੋਲੋਂ 1223 ਗ੍ਰਾਮ ਸੋਨਾ ਬਰਾਮਦ ਹੋਇਆ, ਜਿਸ ਦੀ ਬਾਜ਼ਾਰੀ ਕੀਮਤ 52,88,835 ਰੁਪਏ ਦੱਸੀ ਜਾ ਰਹੀ ਹੈ, ਜਿਸ ਨੂੰ ਕਸਟਮ ਅਧਿਕਾਰੀਆਂ ਨੇ ਜ਼ਬਤ ਕਰ ਲਿਆ ਸੀ ਕਿਉਂਕਿ ਇਹ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਆਯਾਤ ਕੀਤਾ ਜਾ ਰਿਹਾ ਸੀ। ਫਿਲਹਾਲ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਮਿਜ਼ੋਰਮ 'ਚ ਪੱਥਰ ਦੀ ਖਾਨ ਡਿੱਗੀ, 15 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ


author

Mandeep Singh

Content Editor

Related News