ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ

Tuesday, Jul 10, 2018 - 05:36 AM (IST)

ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ

ਪਟਿਆਲਾ, (ਬਲਜਿੰਦਰ)- ਪਟਿਆਲਾ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਦੇ ਦੋਸ਼ ਵਿਚ ਵੱਖ-ਵੱਖ ਮਾਮਲਿਅਾਂ ’ਚ 2 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। 
 ਪਹਿਲੇ ਕੇਸ ਵਿਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਹਾਕਮ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਰਾਮਗਡ਼੍ਹ ਡਕਾਲਾ ਰੋਡ ਪਟਿਆਲਾ ਦੀ ਸ਼ਿਕਾਇਤ ’ਤੇ ਇੰਦਰਪਾਲ ਸਿੰਘ ਵਾਲੀਆ ਪੁੱਤਰ ਹਰਪਾਲ ਸਿੰਘ ਵਾਲੀਆ ਪਿੰਡ ਖੇਡ਼ੀ ਗੁੱਜਰਾਂ ਰੋਡ ਏਅਰ ਐਵੀਨਿਊ ਖਿਲਾਫ 420 ਆਈ. ਪੀ. ਸੀ. ਅਤੇ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮੱਗਲਿੰਗ ਐਕਟ 2014 ਦੀ ਧਾਰਾ 13 ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਨੁਸਾਰ ਇੰਦਰਪਾਲ ਸਿੰਘ ਵਾਲੀਆ ਨੇ ਉਸ ਦੇ ਪੁੱਤਰ ਅਤੇ ਨੂੰਹ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 7 ਲੱਖ 95 ਹਜ਼ਾਰ ਰੁਪਏ ਲਏ। 
ਬਾਅਦ ਵਿਚ ਨਾ ਤਾਂ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਸ ਨੇ ਪੜਤਾਲ ਤੋਂ ਬਾਅਦ ਉਕਤ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਹੈ। 
 ® ਦੂਜੇ ਕੇਸ ਵਿਚ ਥਾਣਾ ਅਨਾਜ ਮੰਡੀ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 25 ਲੱਖ ਰੁਪਏ ਦੀ ਠੱਗੀ ਦੇ ਦੋਸ਼ ਵਿਚ ਅਸ਼ਵਨੀ ਕੁਮਾਰ ਪੁੱਤਰ ਮਿਹਰ ਚੰਦ ਵਾਸੀ ਚਿਰੀਅਨ ਮੁਹੱਲਾ ਸਮਾਣਾ ਖਿਲਾਫ 420 ਆਈ. ਪੀ. ਸੀ. ਅਤੇ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮੱਗਲਿੰਗ ਐਕਟ 2014 ਦੀ ਧਾਰਾ 13 ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਸਵੀਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਭਿੱਟੇਵੱਡ ਜ਼ਿਲਾ ਅੰਮ੍ਰਿਤਸਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀ ਨੇ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 25 ਲੱਖ ਰੁਪਏ ਲੈ ਲਏ।  ਬਾਅਦ ਵਿਚ ਨਾ ਤਾਂ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਸ ਨੇ ਪੜਤਾਲ ਤੋਂ ਬਾਅਦ ਉਕਤ ਵਿਅਕਤੀ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Related News