ਦੇਰ ਰਾਤ ਨੂੰ ਟੈਲੀਕਾਮ ਦੀ ਦੁਕਾਨ 'ਤੇ ਲੁਟੇਰਿਆਂ ਵੱਲੋਂ ਲੱਖਾਂ ਦੀ ਲੁੱਟ

Tuesday, Sep 29, 2020 - 10:56 PM (IST)

ਦੇਰ ਰਾਤ ਨੂੰ ਟੈਲੀਕਾਮ ਦੀ ਦੁਕਾਨ 'ਤੇ ਲੁਟੇਰਿਆਂ ਵੱਲੋਂ ਲੱਖਾਂ ਦੀ ਲੁੱਟ

ਫਗਵਾਡ਼ਾ,(ਹਰਜੋਤ )- ਮੰਗਲਵਾਰ ਦੇਰ ਰਾਤ ਇਕ ਟੈਲੀਕਾਮ ਦੀ ਦੁਕਾਨ ਤੋਂ ਕੁੱਝ ਲੁਟੇਰਿਆਂ ਵੱਲੋਂ ਲੱਖਾਂ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਫਗਵਾਡ਼ਾ ਦੇ ਮੁੱਖ ਬੰਗਾ ਰੋਡ 'ਤੇ ਸਥਿਤ ਸਿੰਘ ਟੈਲੀਕਾਮ ਦੀ ਦੁਕਾਨ ਤੋਂ ਲੁਟੇਰਿਆਂ ਨੇ ਪਸਤੋਲ ਦੀ ਨੌਕ 'ਤੇ ਦੁਕਾਨ ਮਾਲਕ ਸਤਵਿੰਦਰ ਸਿੰਘ ਕੋਲੋਂ 1.50 ਲੱਖ ਰੁਪਏ ਦੀ ਨਕਦੀ ਉਸ ਵੇਲੇ ਲੁੱਟ ਲਈ ਜਦੋਂ ਉਹ ਆਪਣੀ ਦੁਕਾਨ 'ਤੇ ਬੈਠਾ ਕੰਮ ਕਰ ਰਿਹਾ ਸੀ। ਕਰੀਬ 9.15 'ਤੇ 2 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ 4 ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਿਨ੍ਹਾਂ ਨੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਬੰਦੂਕ ਦੀ ਨੌਕ 'ਤੇ 1.50 ਲੱਖ ਰੁਪਏ ਲੁੱਟ ਲਏ ਤੇ ਲੁੱਟ ਤੋਂ ਬਾਅਦ ਦੁਕਾਨ ਦੇ ਸ਼ੱਟਰ ਸੁੱਟ ਕੇ ਦੁਕਾਨ ਮਾਲਕ ਨੂੰ ਦੁਕਾਨ 'ਚ ਹੀ ਬੰਦ ਕਰ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਡੀ. ਐਸ. ਪੀ. ਪਰਮਜੀਤ ਸਿੰਘ ਐੱਸ. ਐੱਚ. ਓ. ਓਂਕਾਰ ਸਿੰਘ ਬਰਾਰ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਮਾਮਲੇ ਦੀ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। 


author

Bharat Thapa

Content Editor

Related News