ਵੱਡੀ ਖ਼ਬਰ : ਕੋਰੋਨਾ ਦੀ ਲਪੇਟ ''ਚ ਆਏ ''ਮਿਲਖਾ ਸਿੰਘ'' ਦੀ ਫਿਰ ਵਿਗੜੀ ਸਿਹਤ, PGI ''ਚ ਕਰਵਾਇਆ ਦਾਖ਼ਲ

Friday, Jun 04, 2021 - 09:38 AM (IST)

ਵੱਡੀ ਖ਼ਬਰ : ਕੋਰੋਨਾ ਦੀ ਲਪੇਟ ''ਚ ਆਏ ''ਮਿਲਖਾ ਸਿੰਘ'' ਦੀ ਫਿਰ ਵਿਗੜੀ ਸਿਹਤ, PGI ''ਚ ਕਰਵਾਇਆ ਦਾਖ਼ਲ

ਚੰਡੀਗੜ੍ਹ : ਕੋਰੋਨਾ ਲਾਗ ਦੀ ਲਪੇਟ 'ਚ ਆਏ ਉੱਡਣੇ ਸਿੱਖ ਮਿਲਖਾ ਸਿੰਘ ਦੀ ਸਿਹਤ ਮੁੜ ਵਿਗੜ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਪੀ. ਜੀ. ਆਈ. ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਮਿਲਖਾ ਸਿੰਘ ਬੀਤੇ ਦਿਨ ਬੁਖ਼ਾਰ ਦੇ ਨਾਲ ਬੈਚੇਨੀ ਮਹਿਸੂਸ ਕਰ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਵਿਡ ਹਸਪਤਾਲ ਦੇ ਆਈ. ਸੀ. ਯੂ. ਵਾਰਡ 'ਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : CBSE 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਨਤੀਜੇ ਲਈ ਸਕੂਲਾਂ ਨੂੰ ਬੋਰਡ ਦੇ ਹੁਕਮਾਂ ਦੀ ਉਡੀਕ

PunjabKesari

ਏ. ਐਨ. ਆਈ. ਦੀ ਖ਼ਬਰ ਮੁਤਾਬਕ ਮਿਲਖਾ ਸਿੰਘ ਦਾ ਆਕਸੀਜਨ ਦਾ ਪੱਧਰ ਹੇਠਾਂ ਆ ਗਿਆ। ਪੀ. ਜੀ. ਆਈ. ਦੇ ਬੁਲਾਰੇ ਪ੍ਰੋ. ਅਸ਼ੋਕ ਕੁਮਾਰ ਨੇ ਦੱਸਿਆ ਕਿ ਫਿਲਹਾਲ ਮਿਲਖਾ ਸਿੰਘ ਦੀ ਹਾਲਤ ਸਥਿਰ ਹੈ। ਮਿਲਖਾ ਸਿੰਘ ਦੇ ਪੁੱਤਰ ਗੋਲਫਰ ਜੀਵ ਮਿਲਖਾ ਸਿੰਘ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ : ਕੈਪਟਨ-ਸਿੱਧੂ ਦੀ ਸਿਆਸੀ ਲੜਾਈ 'ਚ 'ਘਰਵਾਲੀਆਂ' ਦੀ ਐਂਟਰੀ, ਇੰਝ ਕੱਢਿਆ ਦਿਲ ਦਾ ਉਬਾਲ

ਉਨ੍ਹਾਂ ਨੇ ਪਿਤਾ ਦੀ ਸਿਹਤਯਾਬੀ ਲਈ ਦੁਆਵਾਂ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਹੈ। ਦੱਸਣਯੋਗ ਹੈ ਕਿ ਮਿਲਖਾ ਸਿੰਘ ਕੋਰੋਨਾ ਪਾਜ਼ੇਟਿਵ ਹੋਣ ਮਗਰੋਂ ਘਰ 'ਚ ਇਕਾਂਤਵਾਸ ਸਨ। ਫਿਰ 24 ਮਈ ਨੂੰ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਦਫ਼ਤਰ ਚੰਡੀਗੜ੍ਹ ਤੋਂ SAS ਨਗਰ ਵਿਖੇ ਤਬਦੀਲ

ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਇਆ ਤਾਂ ਹਸਪਤਾਲ ਤੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਪਰ ਵੀਰਵਾਰ ਨੂੰ ਮੁੜ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਪੀ. ਜੀ. ਆਈ. ਦਾਖ਼ਲ ਕਰਵਾਇਆ ਗਿਆ ਹੈ। ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਵੀ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News