ਮਿਲਖਾ ਸਿੰਘ ਦੀ ਹਾਲਤ ਸਥਿਰ, ਕੋਵਿਡ ICU ਤੋਂ ਬਾਹਰ

06/16/2021 8:29:02 PM

ਚੰਡੀਗੜ੍ਹ (ਭਾਸ਼ਾ)- ਭਾਰਤ ਦੇ ਮਹਾਨ ਦੌੜਾਕ ਮਿਲਖਾ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਨੂੰ ਕੋਵਿਡ ਆਈ. ਸੀ. ਯੂ. ਤੋਂ ਕੱਢ ਕੇ ਪੀ. ਜੀ. ਆਈ. ਐੱਮ. ਈ. ਆਰ. ਹਸਪਤਾਲ ਦੀ ਦੂਜੀ ਇਕਾਈ ’ਚ ਸ਼ਿਫਟ ਕੀਤਾ ਗਿਆ ਹੈ। ਮਿਲਖਾ ਸਿੰਘ ਪਿਛਲੇ ਮਹੀਨੇ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਸਨ। ਉਨ੍ਹਾਂ ਦੇ ਪਰਿਵਾਰ ਦੇ ਮੁਖੀ ਨੇ ਕਿਹਾ,‘‘ਮਿਲਖਾ ਜੀ ਦੀ ਹਾਲਤ ਸਥਿਰ ਹੈ ਅਤੇ ਉਹ ਕੋਵਿਡ ਆਈ. ਸੀ. ਯੂ. ਤੋਂ ਬਾਹਰ ਹਨ ਪਰ ਮੈਡੀਕਲ ਆਈ. ਸੀ. ਯੂ. ’ਚ ਹੀ ਹੈ। ਇਸ 'ਚ ਲਿਖਿਆ- ਤੁਹਾਡੀਆਂ ਲਗਾਤਾਰ ਦੁਆਵਾਂ ਦੇ ਲਈ ਧੰਨਵਾਦ।


ਇਹ ਖ਼ਬਰ ਪੜ੍ਹੋ- PSL ਦੌਰਾਨ ਆਪਸ ’ਚ ਭਿੜੇ ਸ਼ਾਹੀਨ ਅਫਰੀਦੀ ਅਤੇ ਸਰਫਰਾਜ ਅਹਿਮਦ


ਪੀ. ਜੀ. ਆਈ. ਐੱਮ. ਈ. ਆਰ. ਸੂਤਰਾਂ ਨੇ ਕਿਹਾ ਕਿ ਮਿਲਖਾ ਸਿੰਘ ਠੀਕ ਹਨ ਉਸਦੀ ਹਾਲਤ ਸਥਿਰ ਅਤੇ ਉਹ ਠੀਕ ਹੋ ਰਹੇ ਹਨ। ਸੂਤਰ ਨੇ ਕਿਹਾ ਕਿ ਉਸਦਾ ਕੋਵਿਡ-19 ਟੈਸਟ ਨੈਗੇਟਿਵ ਆਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਵਿਡ ਆਈ. ਸੀ. ਯੂ. ਤੋਂ ਸ਼ਿਫਟ ਕੀਤਾ ਗਿਆ। ਸੂਤਰਾਂ ਨੇ ਕਿਹਾ ਕਿ ਸੰਸਥਾ ਦੇ ਸੀਨੀਅਰ ਡਾਕਟਰਾਂ ਦੀ ਮੈਡੀਕਲ ਟੀਮ ਰੋਜ਼ਾਨਾ ਉਸਦੇ ਸਿਹਤ 'ਤੇ ਨਜ਼ਰ ਰੱਖ ਰਹੀ ਹੈ। ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ (85) ਵੀ ਪਤੀ ਦੇ ਕੋਵਿਡ-19 ਪਾਜ਼ੇਟਿਵ ਆਉਣ ਤੋਂ ਬਾਅਦ ਪਾਜ਼ੇਟਿਵ ਹੋ ਗਈ ਸੀ। ਉਨ੍ਹਾਂ ਦਾ ਐਤਵਾਰ ਨੂੰ ਮੋਹਾਲੀ ਦੇ ਨਿਜੀ ਹਸਪਤਾਲ 'ਚ ਦਿਹਾਂਤ ਹੋ ਗਿਆ ਸੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News