ਪੰਜਾਬ 'ਚ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਵੱਡੀ ਸਿਹਤ ਚੁਣੌਤੀ, ਹੈਰਾਨ ਕਰ ਦੇਵੇਗੀ ਇਹ ਰਿਪੋਰਟ
Monday, Oct 17, 2022 - 03:50 PM (IST)
ਚੰਡੀਗੜ੍ਹ : ਘਟੀਆ ਕੁਆਲਿਟੀ ਦੇ ਦੁੱਧ ਅਤੇ ਮਠਿਆਈ ਸਜਾਉਣ ਲਈ ਐਲੂਮੀਨੀਅਮ ਦੀ ਪੱਤੀ (ਵਰਕ) ਦੇ ਅੰਨ੍ਹੇਵਾਹ ਇਸਤੇਮਾਲ ਨੇ ਪੰਜਾਬ 'ਚ ਚੱਲ ਰਹੇ ਤਿਉਹਾਰਾਂ ਦੇ ਮੌਸਮ 'ਚ ਇਕ ਵੱਡੀ ਸਿਹਤ ਚੁਣੌਤੀ ਪੇਸ਼ ਕੀਤੀ ਹੈ। ਸੂਬੇ ਦੇ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ (ਐੱਫ. ਡੀ. ਏ.) ਵੱਲੋਂ ਤਿਆਰ ਕੀਤੀ ਰਿਪੋਰਟ ਦੇ ਮੁਤਾਬਕ 41 ਫ਼ੀਸਦੀ ਦੁੱਧ ਦੇ ਨਮੂਨੇ ਘਟੀਆ ਪਾਏ ਗਏ ਹਨ। ਪਿਛਲੇ 2 ਮਹੀਨਿਆਂ 'ਚ ਐੱਫ. ਡੀ. ਏ. ਨੇ 676 ਦੁੱਧ ਦੇ ਨਮੂਨੇ ਇਕੱਤਰ ਕੀਤੇ ਹਨ, ਜਿਨ੍ਹਾਂ 'ਚ 278 ਘਟੀਆ ਪਾਏ ਗਏ, ਜੋ ਕਿ ਮਨੁੱਖ ਦੀ ਸਿਹਤ ਲਈ ਖ਼ਤਰਨਾਕ ਹਨ। ਆਮ ਤੌਰ 'ਤੇ ਮਠਿਆਈਆਂ ਨੂੰ ਸਜਾਉਣ ਲਈ ਇਸਤੇਮਾਲ ਹੋਣ ਵਾਲੇ ਸ਼ੁੱਧ ਚਾਂਦੀ ਦੇ ਪੱਤੇ ਦੀ ਥਾਂ ਐਲੂਮੀਨੀਅਮ ਦੀ ਪੱਤੀ ਦਾ ਇਸਤੇਮਾਲ ਵੀ ਇਕ ਵੱਡੀ ਸਿਹਤ ਚੁਣੌਤੀ ਬਣ ਕੇ ਉੱਭਰਿਆ ਹੈ।
ਇਸ ਮਹੀਨੇ 'ਚ ਚਾਂਦੀ ਦੇ ਪੱਤੇ ਦੀ ਗੁਣਵੱਤਾ ਦੀ ਜਾਂਚ ਲਈ ਸੂਬੇ ਭਰ 'ਚੋਂ 164 ਨਮੂਨੇ ਲਏ ਗਏ। ਐੱਫ. ਡੀ. ਏ. ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ ਇਕੱਤਰ ਕੀਤੇ ਗਏ ਨਮੂਨਿਆਂ ਨੂੰ ਦੀ ਵੀ ਇਕ ਲੈਬੋਰਟਰੀ 'ਚ ਜਾਂਚ ਕੀਤੀ ਜਾ ਰਹੀ ਹੈ ਪਰ ਇਹ ਸਹੀ ਸੀ ਕਿ ਇਕੱਤਰ ਕੀਤੇ ਗਏ ਕਈ ਨਮੂਨੇ ਚਾਂਦੀ ਦੀ ਬਜਾਏ ਐਲੂਮੀਨੀਅਨ ਦੇ ਸਨ। ਮਾਹਰਾਂ ਮੁਤਾਬਕ ਐਲੂਮੀਨੀਅਮ ਦਾ ਇਸਤੇਮਾਲ ਸਿਹਤ ਲਈ ਗੰਭੀਰ ਖ਼ਤਰਾ ਹੈ।
ਇਹ ਵੀ ਪੜ੍ਹੋ : ਪੰਜਾਬ ਲਈ ਚਿੰਤਾ ਭਰੀ ਖ਼ਬਰ, ਐਤਵਾਰ ਦੇ ਦਿਨ ਸਭ ਤੋਂ ਜ਼ਿਆਦਾ ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ
ਪੰਜਾਬ ਦੇ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਨੇ ਕਿਹਾ ਕਿ ਐੱਫ. ਐੱਸ. ਐੱਸ. ਆਈ. ਮਾਪਦੰਡਾਂ ਦਾ ਪਾਲਣ ਕਰਦੇ ਹੋਏ ਉਨ੍ਹਾਂ ਨੇ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਚਾਂਦੀ ਦੇ ਕਾਗਜ਼, ਦੁੱਧ ਅਤੇ ਸੁੱਕੇ ਮੇਵਿਆਂ ਦੀ ਗੁਣਵੱਤਾ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਅਗਸਤ 'ਚ ਅਸੀਂ ਦੁੱਧ 'ਚ ਮਿਲਾਵਟ ਦੀ ਜਾਂਚ ਲਈ ਇਕ ਹਫ਼ਤੇ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਅਤੇ ਹਰ ਜ਼ਿਲ੍ਹੇ ਨੂੰ ਦੁੱਧ ਦੇ ਘੱਟ ਤੋਂ ਘੱਟ 5 ਨਮੂਨੇ ਰੋਜ਼ਾਨਾ ਦੇਣ ਲਈ ਕਿਹਾ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ