ਪੰਜਾਬ 'ਚ 'ਲੰਪੀ ਸਕਿਨ' ਕਾਰਨ ਘਟਿਆ ਦੁੱਧ ਦਾ ਉਤਪਾਦਨ, 10 ਹਜ਼ਾਰ ਪਸ਼ੂਆਂ ਦੀ ਮੌਤ

Monday, Aug 29, 2022 - 11:37 AM (IST)

ਪੰਜਾਬ 'ਚ 'ਲੰਪੀ ਸਕਿਨ' ਕਾਰਨ ਘਟਿਆ ਦੁੱਧ ਦਾ ਉਤਪਾਦਨ, 10 ਹਜ਼ਾਰ ਪਸ਼ੂਆਂ ਦੀ ਮੌਤ

ਚੰਡੀਗੜ੍ਹ : ਪੰਜਾਬ 'ਚ ਪਸ਼ੂਆਂ 'ਚ ਫੈਲੀ ਲੰਪੀ ਸਕਿਨ ਬੀਮਾਰੀ ਕਾਰਨ ਦੁੱਧ ਦੇ ਉਤਪਾਦਨ 'ਚ 15 ਤੋਂ 20 ਫ਼ੀਸਦੀ ਦੀ ਕਮੀ ਆਈ ਹੈ। ਸੂਬੇ ਦੀ ਪ੍ਰੋਗਰੈਸਿਵ ਉਤਪਾਦਨ ਫਾਰਮਰਜ਼ ਐਸੋਸੀਏਸ਼ਨ (ਪੀ. ਡੀ. ਐੱਫ. ਏ.) ਨੇ ਇਹ ਦਾਅਵਾ ਕੀਤਾ ਹੈ ਕਿ ਇਹ ਬੀਮਾਰੀ ਪਸ਼ੂਆਂ ਖ਼ਾਸ ਕਰਕੇ ਗਾਵਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਪਸ਼ੂਆਂ ਦੀ ਮੌਤ ਦਾ ਕਾਰਨ ਬਣਦੀ ਹੈ। ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਸੂਬੇ 'ਚ ਲੰਪੀ ਨਾਲ 1.25 ਲੱਖ ਪਸ਼ੂ ਪ੍ਰਭਾਵਿਤ ਹੋਏ ਹਨ, ਜਦੋਂ ਕਿ 10 ਹਜ਼ਾਰ ਦੀ ਮੌਤ ਵੀ ਹੋਈ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਦਫ਼ਤਰ 'ਚ ਸਾਬਕਾ ਮੰਤਰੀ ਆਸ਼ੂ ਨੂੰ ਕੱਟ ਰਹੇ ਮੱਛਰ, ਕਰਵਾਈ ਗਈ ਫੌਗਿੰਗ

ਦੂਜੇ ਪਾਸੇ ਸੂਬੇ ਦੀ ਡੇਅਰੀ ਐਸੋਸੀਏਸ਼ਨ ਵਿਰੋਧ ਕਰ ਰਹੀ ਹੈ। ਪ੍ਰੋਗਰੈਸਿਵ ਡੇਅਰੀ ਫਾਰਮ ਐਸੋਸੀਏਸ਼ਨ ਮੁਤਾਬਕ ਸੂਬੇ 'ਚ ਹੁਣ ਤੱਕ 1 ਲੱਖ ਦੇ ਕਰੀਬ ਪਸ਼ੂ ਲੰਪੀ ਨਾਲ ਪ੍ਰਭਾਵਿਤ ਹਨ। ਦੁੱਧ 'ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪੀ. ਡੀ. ਐੱਫ. ਏ. ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਦੱਸਿਆ ਕਿ ਪੰਜਾਬ ਵਿੱਚ ਗਾਵਾਂ ਅਤੇ ਮੱਝਾਂ ਦਾ ਕੁੱਲ ਦੁੱਧ ਉਤਪਾਦਨ 3 ਕਰੋੜ ਲੀਟਰ ਪ੍ਰਤੀ ਦਿਨ ਹੁੰਦਾ ਹੈ, ਜਿਸ ਵਿੱਚੋਂ 1.25 ਕਰੋੜ ਲੀਟਰ ਮੰਡੀ ਵਿੱਚ ਵਿਕਦਾ ਹੈ।

ਇਹ ਵੀ ਪੜ੍ਹੋ : ਪਾਕਿ ਤਸਕਰਾਂ ਦੀ ਵੱਡੀ ਸਾਜ਼ਿਸ਼ ਨੂੰ BSF ਨੇ ਕੀਤਾ ਨਾਕਾਮ, ਦਰਿਆ 'ਚ ਵਿਛਾਈ ਸੀ 2 ਕਿਲੋਮੀਟਰ ਲੰਬੀ ਰੱਸੀ

ਪੰਜਾਬ ਵਿੱਚ 22 ਲੱਖ ਦੇ ਕਰੀਬ ਗਾਵਾਂ ਹਨ। ਛੂਤ ਦੀ ਬਿਮਾਰੀ ਨਾਲ ਡੇਅਰੀ ਫਾਰਮਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਡੇਅਰੀ ਕਿਸਾਨਾਂ ਨੇ ਕੁੱਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਸੀ ਅਤੇ ਐੱਲ. ਐੱਸ. ਡੀ. ਕਾਰਨ ਮਰਨ ਵਾਲੇ ਪਸ਼ੂ ਪ੍ਰਤੀ 50,000 ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News