ਮਿਡ-ਡੇਅ ਮੀਲ ''ਚ ਦੁੱਧ ਲਈ ਵਿਭਾਗ ਨੇ ਖੋਲ੍ਹਿਆ ਟੈਂਡਰ

10/14/2019 4:23:06 PM

ਚੰਡੀਗੜ੍ਹ (ਵੈਭਵ) : ਸਿੱਖਿਆ ਵਿਭਾਗ ਵਲੋਂ ਬੱਚੀਆਂ ਨੂੰ ਪੌਸ਼ਟਿਕ ਖਾਣਾ ਦੇਣ ਲਈ ਮਿਡ-ਡੇਅ ਮੀਲ 'ਚ ਦੁੱਧ, ਕੇਲਾ ਅਤੇ ਆਂਡੇ ਦੇਣ ਦਾ ਫੈਸਲਾ ਲਿਆ ਸੀ। ਹਾਲਾਂਕਿ ਆਂਡੇ 'ਤੇ ਹਾਲੇ ਵੀ ਪੇਚ ਫਸਿਆ ਹੋਇਆ ਹੈ ਪਰ ਬਾਕੀ ਸਮਾਨ ਨੂੰ ਹਰੀ ਝੰਡੀ ਮਿਲ ਗਈ ਹੈ। ਇਸ ਕੜੀ 'ਚ ਵਿਭਾਗ ਵਲੋਂ ਇਕ ਪਾਸੇ ਕਦਮ ਵਧਾਉਂਦੇ ਹੋਏ ਫਲੇਵਰਡ ਸਵੀਟ ਦੁੱਧ ਲਈ ਈ-ਟੈਂਡਰ ਕਾਲ ਕਰ ਦਿੱਤਾ ਹੈ। ਵਿਭਾਗ ਨੇ ਆਪਣੀ ਵੈੱਬਸਾਈਟ 'ਤੇ ਵੀ ਅਪਲੋਡ ਕਰ ਦਿੱਤਾ ਹੈ।

ਵਿਭਾਗ ਨੇ ਉਮੀਦ ਜਤਾਈ ਹੈ ਕਿ ਟੈਂਡਰ ਪ੍ਰਕਿਰਿਆ ਛੇਤੀ ਹੀ ਪੂਰੀ ਹੋ ਜਾਵੇਗੀ ਅਤੇ ਬੱਚਿਆਂ ਨੂੰ ਦੁੱਧ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਪਹਿਲ ਨਾਲ ਬੱਚਿਆਂ ਨੂੰ ਸਕੂਲ 'ਚ ਹੀ ਪੌਸ਼ਟਿਕ ਖਾਣਾ ਵੀ ਮਿਲੇਗਾ ਅਤੇ ਬੱਚਿਆਂ ਦੀ ਹਾਜ਼ਰੀ ਵੀ ਵਧੇਗੀ। ਮਿਡ-ਡੇਅ ਮੀਲ ਤਹਿਤ ਜਿੱਥੇ ਸ਼ਹਿਰ ਦੇ 123 ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਨੂੰ ਲਾਭ ਹੋਵੇਗਾ, ਜਿੱਥੇ ਦੁੱਧ ਨੂੰ ਸਕੂਲਾਂ ਦੇ ਬੱਚਿਆਂ ਨੂੰ ਪਰੋਸਿਆ ਜਾਵੇਗਾ, ਉੱਥੇ ਹੀ ਸ਼ਹਿਰ ਦੇ ਸਾਰੇ ਮਦਰੱਸਿਆਂ 'ਚ ਬੱਚਿਆਂ ਨੂੰ ਵੀ ਦੁੱਧ ਮਿਲੇਗਾ।


Babita

Content Editor

Related News