ਗੁਰਦਾਸਪੁਰ ਜਿਲ੍ਹੇ ਤੋਂ ਪਰਵਾਸੀ ਮਜ਼ਦੂਰਾਂ ਨੂੰ ਭੇਜਿਆ ਘਰ ! ਬੱਸਾਂ ਕੀਤੀਆਂ ਰਵਾਨਾ
Sunday, May 10, 2020 - 05:26 PM (IST)
ਗੁਰਦਾਸਪੁਰ(ਗੁਰਪ੍ਰੀਤ ਸਿੰਘ) - ਵੱਖ ਵੱਖ ਸੂਬਿਆਂ ਤੋਂ ਗੁਰਦਾਸਪੁਰ ਜ਼ਿਲ੍ਹੇ ਵਿਚ ਕੰਮ ਕਰਨ ਆਏ ਪਰਵਾਸੀ ਮਜ਼ਦੂਰ ਜੋ ਲਾਕ ਡਾਉਨ ਦੌਰਾਨ ਜਿਲ੍ਹੇ ਵਿਚ ਫਸੇ ਹੋਏ ਸਨ। ਅੱਜ ਉਹਨਾਂ 60 ਦੇ ਕਰੀਬ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਮੈਡੀਕਲ ਚੈਕਅੱਪ ਕਰਨ ਤੋਂ ਬਾਅਦ ਉਹਨਾਂ ਨੂੰ ਵਾਪਿਸ ਭੇਜਿਆ ਗਿਆ। ਇਹ ਜ਼ਿਆਦਾਤਰ ਮਜ਼ਦੂਰ ਯੂ.ਪੀ., ਬਿਹਾਰ ਨਾਲ ਸਬੰਧਤ ਹਨ ।
ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਗੁਰਦਾਸਪੁਰ ਸਕੱਤਰ ਸਿੰਘ ਬੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਗੁਰਦਾਸਪੁਰ ਜਿਲ੍ਹੇ ਵਿਚ ਜੋ ਪਰਵਾਸੀ ਮਜਦੂਰ ਫਸੇ ਹੋਏ ਸਨ ਅਤੇ ਆਪਣੇ ਘਰ ਜਾਣਾ ਚਾਹੁੰਦੇ ਸਨ। ਅੱਜ 60 ਦੇ ਕਰੀਬ ਪਰਵਾਸੀ ਮਜਦੂਰਾਂ ਦਾ ਮੈਡੀਕਲ ਚੈਕੱਪ ਕਰਕੇ ਉਹਨਾਂ ਨੂੰ ਰਸਤੇ ਵਿਚ ਖਾਣ-ਪੀਣ ਦਾ ਜ਼ਰੂਰੀ ਸਮਾਨ ਦੇ ਕੇ ਅਮ੍ਰਿਤਸਰ ਰੇਲਵੇ ਸਟੇਸ਼ਨ ਲਈ ਰਵਾਨਾ ਕਰ ਦਿੱਤਾ ਹੈ। ਅੱਗੇ ਟ੍ਰੇਨ ਰਾਹੀਂ ਇਹ ਮਜ਼ਦੂਰ ਆਪਣੇ ਸੂਬੇ ਯੂ.ਪੀ .,ਬਿਹਾਰ ਨੂੰ ਜਾਣਗੇ ।