ਭੇਤਭਰੇ ਹਾਲਾਤ ''ਚ ਪਰਵਾਸੀ ਮਜ਼ਦੂਰ ਦੀ ਮੌਤ

Sunday, Jul 14, 2024 - 10:51 AM (IST)

ਭੇਤਭਰੇ ਹਾਲਾਤ ''ਚ ਪਰਵਾਸੀ ਮਜ਼ਦੂਰ ਦੀ ਮੌਤ

ਜੈਤੋਂ (ਸਤਵਿੰਦਰ) : ਇੱਥੇ ਭੇਤਭਰੇ ਹਾਲਾਤ 'ਚ ਇਕ ਪਰਵਾਸੀ ਮਜ਼ਦੂਰ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜ੍ਹਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ. ਜੈਤੋਂ ਦੇ ਸੇਵਾਦਾਰ ਮੀਤ ਸਿੰਘ ਮੀਤਾ, ਜਸਪਾਲ ਸਿੰਘ ਮਿੰਟਾਂ, ਗੋਰਾ ਅੋਲਖ, ਬੱਬੂ ਮਾਲੜਾ, ਘਟਨਾ ਵਾਲੀ ਥਾਂ 'ਤੇ ਸਮੇਤ ਐਬੂਲੈਂਸ ਪਹੁੰਚੇ।

ਏ. ਐੱਸ. ਆਈ. ਇਕਬਾਲ ਸਿੰਘ, ਪੁਲਸ ਮੁਲਾਜ਼ਮ ਨੱਛਤਰ ਦੀ ਨਿਗਰਾਨੀ ਹੇਠ ਲਾਸ਼ ਨੂੰ ਚੁੱਕ ਕੇ ਜੈਤੋਂ ਦੇ ਸਰਕਾਰੀ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਖੇ ਰੱਖਿਆ ਗਿਆ। ਮ੍ਰਿਤਕ ਦੀ ਪਛਾਣ ਅਜੈ ਕੁਮਾਰ (30-32) ਯੂ. ਪੀ. ਦੇ ਰਹਿਣ ਵਾਲੇ ਵਜੋਂ ਹੋਈ ਹੈ, ਜੋ ਅੱਜ-ਕੱਲ੍ਹ ਮੜਾਕ ਪਿੰਡ ਹੀ ਰਹਿੰਦਾ ਸੀ। ਉਸ ਦੇ ਪਰਿਵਾਰ ਨੂੰ ਘਟਨਾ ਦੀ ਇਤਲਾਹ ਦੇ ਦਿੱਤੀ ਗਈ ਹੈ।


author

Babita

Content Editor

Related News