ਚੰਗੀ ਖ਼ਬਰ : ਸਰਕਾਰੀ ਸਕੂਲਾਂ 'ਚ ਫਿਰ ਬਣੇਗਾ 'ਮਿਡ ਡੇਅ' ਮੀਲ, ਬੱਚਿਆਂ ਦੇ ਸਵਾਦ ਮੁਤਾਬਕ ਬਦਲੇਗਾ ਮੈਨਿਊ

Monday, Mar 21, 2022 - 12:21 PM (IST)

ਚੰਗੀ ਖ਼ਬਰ : ਸਰਕਾਰੀ ਸਕੂਲਾਂ 'ਚ ਫਿਰ ਬਣੇਗਾ 'ਮਿਡ ਡੇਅ' ਮੀਲ, ਬੱਚਿਆਂ ਦੇ ਸਵਾਦ ਮੁਤਾਬਕ ਬਦਲੇਗਾ ਮੈਨਿਊ

ਚੰਡੀਗੜ੍ਹ (ਆਸ਼ੀਸ਼) : ਕੋਰੋਨਾ ਕਾਰਨ ਸ਼ਹਿਰ ਦੇ ਸਰਕਾਰੀ ਸਕੂਲਾਂ 'ਚ ਮਿਲਣ ਵਾਲੇ ਮਿਡ ਡੇਅ ਮੀਲ ਨੂੰ ਹੋਟਲਾਂ 'ਚ ਬਣਾਇਆ ਜਾਣਾ ਸ਼ੁਰੂ ਕੀਤਾ ਗਿਆ ਸੀ। ਪਹਿਲਾਂ ਮਿਡ ਡੇਅ ਮੀਲ ਸਬੰਧਿਤ ਸਕੂਲ ਵਿਚ ਹੀ ਤਿਆਰ ਕੀਤਾ ਜਾਂਦਾ ਸੀ। ਹੁਣ ਕੋਰੋਨਾ ਸਬੰਧੀ ਰੋਕਾਂ ਫਿਰ ਹਟਾਏ ਜਾਣ ਤੋਂ ਬਾਅਦ ਸ਼ਹਿਰ ਦੇ ਸਰਕਾਰੀ ਸਕੂਲਾਂ ਦੀ ਰਸੋਈ ਵਿਚ ਫਿਰ ਮਿਡ ਡੇਅ ਮੀਲ ਪਕਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਖਾਣਾ ਬੱਚਿਆਂ ਨੂੰ ਉਨ੍ਹਾਂ ਦੇ ਸਵਾਦ ਅਨੁਸਾਰ ਤਿਆਰ ਕਰ ਕੇ ਦਿੱਤਾ ਜਾਵੇਗਾ, ਜੋ ਹਰ ਰੋਜ਼ ਬਦਲੇ ਹੋਏ ਮੈਨਿਊ ਨਾਲ ਮਿਲੇਗਾ। ਖਾਣਾ ਦੇਣ ਅਤੇ ਚੈੱਕ ਕਰਨ ਦੀ ਜ਼ਿੰਮੇਵਾਰੀ ਸਕੂਲ ਅਧਿਆਪਕ ਦੀ ਹੋਵੇਗੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਇਸ ਵਾਰ 31 ਮਾਰਚ ਨੂੰ ਸਸਤੀ ਨਹੀਂ ਹੋਵੇਗੀ 'ਸ਼ਰਾਬ', ਜਾਣੋ ਕਾਰਨ

ਡਾਇਰੈਕਟਰ ਸਕੂਲ ਐਜੂਕੇਸ਼ਨ ਡਾ. ਪਾਲਿਕਾ ਅਰੋੜਾ ਦੀ ਪ੍ਰਧਾਨਗੀ ਵਿਚ ਬੀਤੇ ਦਿਨ ਸੈਕਟਰ-18 ਦੇ ਗੌਰਮਿੰਟ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਹੋਈ ਬੈਠਕ ਵਿਚ ਸਾਰੇ ਸਕੂਲ ਪ੍ਰਿੰਸੀਪਲਾਂ ਅਤੇ ਹੈੱਡਮਾਸਟਰਾਂ ਤੋਂ ਸਕੂਲ ਸਟੇਟਸ ਰਿਪੋਰਟ ਮੰਗੀ ਗਈ ਹੈ। ਇਹ ਜਾਣਕਾਰੀ ਮੰਗੀ ਗਈ ਹੈ ਕਿ ਉਨ੍ਹਾਂ ਦੇ ਸਕੂਲ ਵਿਚ ਕਿੰਨੇ ਬੱਚੇ ਹਨ, ਜਿਨ੍ਹਾਂ ਨੂੰ ਮਿਡ ਡੇਅ ਮੀਲ ਦਿੱਤਾ ਜਾਂਦਾ ਹੈ। ਇਸ ਦੇ ਨਾਲ ਸਕੂਲ ਵਿਚ ਸਪੇਸ ਦੀ ਜਾਣਕਾਰੀ ਅਤੇ ਜ਼ਿਆਦਾਤਰ ਬੱਚੇ ਕਿਹੜੇ ਸੂਬੇ ਨਾਲ ਸਬੰਧ ਰੱਖਦੇ ਹਨ, ਇਹ ਜਾਣਕਾਰੀ ਵੀ ਸਕੂਲਾਂ ਨੂੰ ਦੇਣੀ ਪਵੇਗੀ।

ਇਹ ਵੀ ਪੜ੍ਹੋ : ਮਾਮੇ ਦੇ ਥੱਪੜ ਮਾਰਨ ਮਗਰੋਂ ਭਾਣਜੇ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਦਰਦ ਦੇਖ ਹਰ ਕਿਸੇ ਦਾ ਪਿਘਲਿਆ ਦਿਲ
ਸਵਾਦ ਅਨੁਸਾਰ ਪੌਸ਼ਟਿਕ ਖਾਣਾ ਹੋਵੇਗਾ ਤਿਆਰ
ਸਰਕਾਰੀ ਸਕੂਲਾਂ ਤੋਂ ਬੱਚਿਆਂ ਦੇ ਜੱਦੀ ਸੂਬੇ ਦੀ ਜਾਣਕਾਰੀ ਇਸ ਲਈ ਮੰਗੀ ਜਾ ਰਹੀ ਹੈ ਕਿਉਂਕਿ ਬੱਚੇ ਨੂੰ ਉਸ ਦੇ ਸੂਬੇ ਦੇ ਪ੍ਰਸਿੱਧ ਵਿਅੰਜਨ ਅਨੁਸਾਰ ਪੌਸ਼ਟਿਕ ਖਾਣਾ ਦਿੱਤਾ ਜਾਵੇਗਾ। ਸ਼ਹਿਰ ਦੇ ਸਕੂਲਾਂ ਵਿਚ ਪੰਜਾਬ, ਹਰਿਆਣਾ, ਮਦਰਾਸ, ਬਿਹਾਰ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਹਿਮਾਚਲ ਦੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ। ਬੱਚਿਆਂ ਨੂੰ ਉਨ੍ਹਾਂ ਦੇ ਸੂਬੇ ਦੇ ਖਾਣੇ ਦੀ ਵਿਸ਼ੇਸ਼ਤਾ ਅਨੁਸਾਰ ਹਰ ਸਕੂਲ ਵਿਚ ਮਿਡ ਡੇਅ ਮੀਲ ਬਣਾ ਕੇ ਪਰੋਸਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਮਾਰਚ ਮਹੀਨੇ ਵਧਣ ਲੱਗਾ 'ਗਰਮੀ' ਦਾ ਕਹਿਰ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ
70 ਹਜ਼ਾਰ ਬੱਚਿਆਂ ਨੂੰ ਪਰੋਸਿਆ ਜਾਂਦਾ ਹੈ ਮਿਡ ਡੇਅ ਮੀਲ
ਚੰਡੀਗੜ੍ਹ ਵਿਚ 116 ਸਰਕਾਰੀ ਸਕੂਲ ਹਨ, ਜਿਨ੍ਹਾਂ ਵਿਚ ਇਕ ਲੱਖ 45 ਹਜ਼ਾਰ ਵਿਦਿਆਰਥੀ ਪੜ੍ਹ ਰਹੇ ਹਨ। 70 ਹਜ਼ਾਰ ਬੱਚੇ ਅਜਿਹੇ ਹਨ, ਜੋ ਕਿ ਰਾਈਟ ਟੂ ਐਜੂਕੇਸ਼ਨ ਐਕਟ ਤਹਿਤ ਪੜ੍ਹਾਈ ਕਰ ਰਹੇ ਹਨ, ਜਿਨ੍ਹਾਂ ਨੂੰ ਇਹ ਮਿਡ ਡੇਅ ਮੀਲ ਪਰੋਸਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕੋਰੋਨਾ ਤੋਂ ਪਹਿਲਾਂ ਮਿਡ ਡੇਅ ਮੀਲ ਸ਼ਿਵਾਲਿਕ ਹੋਟਲ ਸੈਕਟਰ-17 ਸੈਕਟਰ-42 ਸਥਿਤ ਹੋਟਲ ਮੈਨੇਜਮੈਂਟ ਕਾਲਜ ਅਤੇ ਚੰਡੀਗੜ੍ਹ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਅਤੇ ਸ਼ਹਿਰ ਦੇ ਸਰਕਾਰੀ ਸਕੂਲਾਂ ਵਿਚ ਚੱਲ ਰਹੀਆਂ ਸੱਤ ਕਿਚਨ ਵਿਚ ਤਿਆਰ ਕਰ ਕੇ ਬੱਚਿਆਂ ਨੂੰ ਪਰੋਸਿਆ ਜਾਂਦਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News