ਪੰਜਾਬ ਸਰਕਾਰ ਵੱਲੋਂ ''ਮਿਕੋਰਮਾਇਕੋਸਿਸ'' ਦੇ ਇਲਾਜ ਤੇ ਪਛਾਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ
Wednesday, Jun 02, 2021 - 10:30 AM (IST)
ਚੰਡੀਗੜ੍ਹ (ਸ਼ਰਮਾ) : ਪੰਜਾਬ ਸਰਕਾਰ ਨੇ ਮਿਕੋਰਮਾਇਕੋਸਿਸ ਦੇ ਇਲਾਜ ਅਤੇ ਪਛਾਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਿਹਤ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਪਹਿਲਾਂ ਹੀ ਮਿਕੋਰਮਾਈਕੋਸਿਸ ਜੋ ਕਿ ਬਲੈਕ ਫੰਗਸ ਦੇ ਨਾਂ ਨਾਲ ਮਸ਼ਹੂਰ ਹੈ, ਨੂੰ ਇਕ ਨੋਟੀਫਾਈਡ ਬੀਮਾਰੀ ਐਲਾਨ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਲੈਕ ਫੰਗਸ, ਇਕ ਗੰਭੀਰ ਫੰਗਲ ਇਨਫੈਕਸ਼ਨ ਹੈ ਜੋ ਨੱਕ, ਸਾਈਨਸ, ਅੱਖਾਂ ਅਤੇ ਕੁੱਝ ਮਾਮਲਿਆਂ ਵਿੱਚ ਵਿਅਕਤੀ ਦੇ ਦਿਮਾਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ।
ਇਹ ਵੀ ਪੜ੍ਹੋ : PSEB 12ਵੀਂ ਬੋਰਡ ਦੀ ਪ੍ਰੀਖਿਆ ਨੂੰ ਲੈ ਕੇ ਵੱਡੀ ਖ਼ਬਰ, ਕਿਸੇ ਵੀ ਸਮੇਂ ਹੋ ਸਕਦੀ ਹੈ ਰੱਦ
ਪੰਜਾਬ ਸਰਕਾਰ ਨੇ ਮਿਕੋਰਮਾਈਕੋਸਿਸ ਤੋਂ ਨਿਜਾਤ ਪਾਉਣ ਅਤੇ ਪ੍ਰਬੰਧਨ ਲਈ ਮਾਹਰ ਸਮੂਹ ਦੀ ਸਲਾਹ ’ਤੇ ਇਸ ਬੀਮਾਰੀ (ਬਲੈਕ ਫੰਗਸ) ਦੀ ਪਛਾਣ, ਇਲਾਜ ਅਤੇ ਸੁਚੱਜੇ ਪ੍ਰਬੰਧਨ ਦੀ ਸਿਫਾਰਿਸ਼ ਕੀਤੀ ਹੈ। ਸਿੱਧੂ ਨੇ ਕਿਹਾ ਕਿ ਸਰਕਾਰੀ ਮੈਡੀਕਲ ਕਾਲਜਾਂ ਅਤੇ ਸਿਵਲ ਸਰਜਨ ਦਫ਼ਤਰਾਂ ਵਿਚ ਮਿਕੋਰਮਾਈਕੋਸਿਸ ਆਡਿਟ ਕਮੇਟੀ ਬਣਾਉਣ ਦੀ ਸਿਫਾਰਿਸ਼ ਨੂੰ ਪਾਸ ਕਰ ਦਿੱਤਾ ਗਿਆ ਹੈ ਅਤੇ ਇਹ ਕਮੇਟੀ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਤੋਂ ਮਿਕੋਰਮਾਈਕੋਸਿਸ ਦੇ ਪੁਸ਼ਟੀ ਕੀਤੇ ਕੇਸਾਂ ਦੇ ਅੰਕੜਿਆਂ ਨੂੰ ਇਕੱਤਰ ਕਰਨ ਲਈ ਜ਼ਿੰਮੇਵਾਰ ਹੋਵੇਗੀ।
ਇਹ ਵੀ ਪੜ੍ਹੋ : ਕੀ ਪੰਜਾਬ 'ਚ ਬਣਨਗੇ 2 ਡਿਪਟੀ CM? ਪੈਨਲ ਭਾਲ ਰਿਹੈ ਸੰਭਾਵਨਾਵਾਂ
ਉਨ੍ਹਾਂ ਕਿਹਾ ਕਿ ਇਹ ਕਮੇਟੀ ਹਰ ਕੇਸ ਦੇ ਨਤੀਜੇ ਐੱਸ. 3 ਪੋਰਟਲ ’ਤੇ ਵੀ ਦਰਜ ਕਰੇਗੀ। ਇਲਾਜ ਸਬੰਧੀ ਦਵਾਈਆਂ ਸਰਕਾਰੀ ਮੈਡੀਕਲ ਕਾਲਜ ਅਤੇ ਸਿਵਲ ਸਰਜਨ ਦਫ਼ਤਰਾਂ ਨੂੰ ਜਾਰੀ ਕੀਤੀਆਂ ਜਾਣਗੀਆਂ ਤਾਂ ਜੋ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਉਪਲੱਬਧ ਕਰਵਾਈਆਂ ਜਾ ਸਕਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ