ਹੁਣ ਸਕੂਲ ਖੁੱਲ੍ਹਦੇ ਹੀ ਪ੍ਰਾਰਥਨਾ ਸਭਾ ’ਚ ਗੂੰਜੇਗਾ ਜੀ-20 ਦਾ ਸੁਨੇਹਾ

01/04/2023 12:46:06 AM

ਲੁਧਿਆਣਾ (ਵਿੱਕੀ) : ਭਾਰਤ ਵੱਲੋਂ ‘ਪ੍ਰੈਜ਼ੀਡੈਂਸੀ ਆਫ਼ ਦਿ ਜੀ-20’ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਇਸ ਸਮਿੱਟ ਦਾ ਆਗਾਜ਼ 1 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਹੈ। ਇਸ ਵਿਚ 20 ਦੇਸ਼ ਹਿੱਸਾ ਲੈ ਰਹੇ ਹਨ ਅਤੇ ਭਾਰਤ ਦੇ ਮੁੱਖ 200 ਸ਼ਹਿਰਾਂ ’ਚ ਇਹ ਸਮਾਗਮ ਹੋਵੇਗਾ। ਇਸ ਸਬੰਧੀ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਐਲੀਮੈਂਟਰੀ ਅਤੇ ਸੈਕੰਡਰੀ ਸਿੱਖਿਆ) ਨੂੰ ਇਕ ਪੱਤਰ ਜਾਰੀ ਕਰਦੇ ਹੋਏ ਨਿਰਦੇਸ਼ ਦਿੱਤੇ ਗਏ ਹਨ ਕਿ ਇਹ ਜੀ-20 ਪ੍ਰੈਜ਼ੀਡੈਂਸੀ ਨੌਜਵਾਨ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਦਾ ਇਕ ਬਿਹਤਰ ਮੌਕਾ ਹੈ। ਇਸ ਸਬੰਧੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿਚ ਜਾਣਕਾਰੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਕੰਝਾਵਲਾ ਮਾਮਲਾ : ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਪੀੜਤਾ ਨਾਲ ਨਹੀਂ ਹੋਇਆ ਰੇਪ, ਸਹੇਲੀ ਨੇ ਕੀਤੇ ਕਈ ਖੁਲਾਸੇ

ਭਾਰਤ ਦੇ ਸਿੱਖਿਆ ਮੰਤਰਾਲਾ ਵੱਲੋਂ ਸਕੂਲਾਂ ਨੂੰ ਜਾਰੀ ਇਕ ਸਰਕੁਲਰ ’ਚ ਉਨ੍ਹਾਂ ਤੋਂ ਜੀ-20 ਦੇ ਮਹੱਤਵ ਨੂੰ ਉਜਾਗਰ ਕਰਨ ਅਤੇ ਬੱਚਿਆਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਕਿਹਾ ਗਿਆ ਹੈ। ਸਕੂਲਾਂ ਨੂੰ ਜੀ-20 ਦੇ ਮੈਂਬਰਾਂ, ਇਸ ਦੇ ਪਿੱਛੇ ਦੇ ਤਰਕ ਅਤੇ ਇਸ ਦੀ ਥੀਮ ਬਾਰੇ ਜਾਣਕਾਰੀ ਦਿੱਤੀ ਗਈ ਹੈ ਤਾਂ ਕਿ ਬੱਚਿਆਂ ਨੂੰ ਇਸ ਸਬੰਧੀ ਦੱਸਿਆ ਜਾ ਸਕੇ।

ਇਹ ਵੀ ਪੜ੍ਹੋ : ਦਵਾਈ ਲੈ ਕੇ ਘਰ ਪਰਤ ਰਹੇ ਪਿਓ-ਧੀ ਨਾਲ ਵਾਪਰਿਆ ਹਾਦਸਾ, ਘਰ 'ਚ ਵਿਛ ਗਏ ਸੱਥਰ

ਸਕੂਲਾਂ ਨੂੰ ਇਸ ਨਾਲ ਸਬੰਧਤ ਸਰਕੁਲਰ ਭੇਜਿਆ ਗਿਆ ਹੈ, ਜਿਸ ਵਿਚ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਕਲਾਸਾਂ ਵਿਚ ਵਿਦਿਆਰਥੀਆਂ ਨੂੰ ਪੈਂਫਲੇਟ ਪੜ੍ਹ ਕੇ ਸੁਣਾਉਣ ਅਤੇ ਉਨ੍ਹਾਂ ਨੂੰ ਵੰਡਣ ਵੀ। ਇਸ ਦੇ ਨਾਲ ਹੀ ਇਸ ਦੀਆਂ ਕਾਪੀਆਂ ਸਕੂਲ ਦੀ ਲਾਇਬ੍ਰੇਰੀ ’ਚ ਵੀ ਰੱਖਣ ਦੇ ਨਿਰਦੇਸ਼ ਹਨ ਤਾਂ ਕਿ ਖਾਲੀ ਪੀਰੀਅਡ ’ਚ ਬੱਚੇ ਇਸ ਨੂੰ ਪੜ੍ਹ ਸਕਣ। ਸਕੂਲਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਜੀ-20 ਨਾਲ ਸਬੰਧਤ ਗਤੀਵਿਧੀਆਂ ਨੂੰ ਸਕੂਲਾਂ ਦੇ ਕੰਡਕਟ ਕੀਤਾ ਜਾਵੇ।

ਦੇਸ਼ ਦੇ ਲਈ ਇਕ ਇਤਿਹਾਸਕ ਮੌਕਾ

1 ਦਸੰਬਰ 2022 ਤੋਂ ਭਾਰਤ ਪਹਿਲੀ ਵਾਰ ਜੀ-20 ਦਾ ਪ੍ਰਧਾਨ ਬਣਿਆ ਹੈ, ਜੋ ਦੇਸ਼ ਲਈ ਇਕ ਇਤਿਹਾਸਕ ਮੌਕਾ ਹੈ। ਜੀ-20 ਅੰਤਰਰਾਸ਼ਟਰੀ ਆਰਥਿਕ ਸਹਿਯੋਗ ਦਾ ਇਕ ਪ੍ਰਮੁੱਖ ਮੰਚ ਹੈ, ਜੋ ਵਿਸ਼ਵ ਪੱਧਰੀ ਸਾਰੇ ਘਰੇਲੂ ਉਤਪਾਦ ਦਾ ਲਗਭਗ 85 ਫੀਸਦੀ, ਵਿਸ਼ਵ ਪੱਧਰ ਦੇ ਵਪਾਰ ਦਾ 75 ਫੀਸਦੀ ਤੋਂ ਵੱਧ ਅਤੇ ਵਿਸ਼ਵ ਆਬਾਦੀ ਦਾ ਲਗਭਗ ਦੋ ਤਿਹਾਈ ਦੀ ਪ੍ਰਤੀਨਿਧਤਾ ਕਰਦਾ ਹੈ। ਜੀ-20 ਦੀ ਪ੍ਰਧਾਨਗੀ ਹਰ ਭਾਰਤੀ ਲਈ ਮਾਣ ਦੀ ਗੱਲ ਹੈ।


Mandeep Singh

Content Editor

Related News