ਦਿਮਾਗੀ ਤੌਰ ’ਤੇ ਕਮਜ਼ੋਰ ਕੁੜੀ ਦੇ ਅਚਾਨਕ ਪੇਟ ’ਚ ਹੋਇਆ ਤੇਜ਼ ਦਰਦ, ਅਲਟਰਾ ਸਾਊਂਡ ਕਰਵਾਇਆ ਤਾਂ ਉੱਡੇ ਹੋਸ਼

Saturday, Sep 17, 2022 - 04:50 PM (IST)

ਦਿਮਾਗੀ ਤੌਰ ’ਤੇ ਕਮਜ਼ੋਰ ਕੁੜੀ ਦੇ ਅਚਾਨਕ ਪੇਟ ’ਚ ਹੋਇਆ ਤੇਜ਼ ਦਰਦ, ਅਲਟਰਾ ਸਾਊਂਡ ਕਰਵਾਇਆ ਤਾਂ ਉੱਡੇ ਹੋਸ਼

ਸ੍ਰੀ ਅਨੰਦਪੁਰ ਸਾਹਿਬ (ਦਲਜੀਤ) : ਦਿਮਾਗੀ ਤੌਰ ’ਤੇ ਕਮਜ਼ੋਰ ਨੌਜਵਾਨ ਕੁੜੀ ਨਾਲ ਦੋ ਪ੍ਰਵਾਸੀ ਨੌਜਵਾਨਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ਸਥਾਨਕ ਬਾਜ਼ਾਰ ’ਚ ਇਕ ਦੁਕਾਨ ’ਤੇ ਕੰਮ ਕਰਦੀ ਉਕਤ ਦਿਮਾਗੀ ਤੌਰ ’ਤੇ ਅਪਾਹਿਜ 26 ਸਾਲਾ ਲੜਕੀ ਜਿਸ ਦੇ ਪੇਟ ’ਚ ਤੇਜ਼ ਦਰਦ ਹੋਣ ਲੱਗਾ ਜਦੋਂ ਉਕਤ ਕੁੜੀ ਦੇ ਪਰਿਵਾਰ ਵੱਲੋਂ ਅਲਟਰਾ ਸਾਊਂਡ ਕਰਵਾਇਆ ਗਿਆ ਤਾਂ ਅਲਟਰਾ ਸਾਊਂਡ ਦੇ ਰਿਪੋਰਟ ਦੇਖ ਕੇ ਪਤਾ ਲੱਗਾ ਕਿ ਪੀੜਤ ਕਰੀਬ 6 ਮਹੀਨੇ ਦੀ ਗਰਭਵਤੀ ਹੈ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਖ਼ਤਰਨਾਕ ਸ਼ੂਟਰਾਂ ਦਾ ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚ ਵੱਡਾ ਕਾਰਨਾਮਾ

ਪੀੜਤਾ ਦੇ ਭਰਾ ਵੱਲੋਂ ਲੜਕੀ ਨੂੰ ਪੁੱਛਣ ’ਤੇ ਉਕਤ ਨੇ ਦੱਸਿਆ ਕਿ ਰਾਹੁਲ ਅਤੇ ਕਰਨ ਵੱਲੋਂ ਉਸ ਨਾਲ ਇਕ ਗੁਦਾਮ ’ਚ ਪਿਛਲੇ ਕਈ ਮਹੀਨਿਆਂ ਤੋਂ ਜ਼ਬਰਦਸਤੀ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਦੱਸਣ ’ਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ। ਜਿਸ ਦੀ ਸੂਚਨਾ ਪੀੜਤਾ ਪਰਿਵਾਰ ਵੱਲੋਂ ਪੁਲਸ ਨੂੰ ਦਿੱਤੀ ਗਈ ਹੈ। ਪੁਲਸ ਵੱਲੋਂ ਉਕਤ ਦੋਵੇਂ ਕਥਿਤ ਦੋਸ਼ੀਆਂ ਰਾਹੁਲ ਪੁੱਤਰ ਮਦਨ ਲਾਲ ਵਾਸੀ ਪਿੰਡ ਆਜਮ ਨਗਰ ਬਿਹਾਰ ਅਤੇ ਕਰਨ ਪੁੱਤਰ ਬੈਰਾਗੀ ਚੌਧਰੀ ਵਾਸੀ ਪਿੰਡ ਰੇਟਾ ਕਠਿਆਰ ਬਿਹਾਰ ਦੋਵੇਂ ਹਾਲ ਵਾਸੀ ਸ੍ਰੀ ਅਨੰਦਪੁਰ ਸਾਹਿਬ ਖ਼ਿਲਾਫ ਮੁਕੱਦਮਾ ਨੰ: 111 ਧਾਰਾ 376ਡੀ, 506 ਆਈਪੀਸੀ ਤਹਿਤ ਦਰਜ ਲਿਆ ਹੈ । ਸਥਾਨਕ ਪੁਲਸ ਚੌਂਕੀ ਇੰਚਾਰਜ ਸਵਾਤੀ ਧੀਮਾਨ ਨੇ ਦੱਸਿਆ ਕਿ ਉਕਤ ਦੋਵੇਂ ਕਥਿਤ ਦੋਸ਼ੀਆਂ ’ਚੋਂ ਰਾਹੁਲ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਰਨ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਚਿੱਟੇ ਦਿਨ ਨੌਜਵਾਨ ਨੂੰ ਦਿੱਤੀ ਦਰਦਨਾਕ ਮੌਤ, ਜਵਾਨ ਪੁੱਤ ਦੀ ਲਾਸ਼ ਦੇਖ ਪਰਿਵਾਰ ਦਾ ਨਿਕਲਿਆ ਤ੍ਰਾਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News