ਜਿਊਲਰੀ ਦੀ ਦੁਕਾਨ ਤੋਂ ਮੁੰਦਰੀਆਂ ਚੋਰੀ ਕਰਨ ਵਾਲਾ CCTV ਫੁਟੇਜ ਦੀ ਮਦਦ ਨਾਲ ਕਾਬੂ

04/23/2022 1:33:35 PM

ਲੁਧਿਆਣਾ (ਰਾਜ) : ਸਰਾਫਾ ਬਾਜ਼ਾਰ ’ਚ ਜਿਊਲਰ ਦੀ ਦੁਕਾਨ ’ਤੇ ਚੋਰੀ ਕਰਨ ਵਾਲੇ ਇਕ ਮੁਲਜ਼ਮ ਨੂੰ ਥਾਣਾ ਡਵੀਜ਼ਨ ਨੰਬਰ-4 ਦੀ ਪੁਲਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮ ਮੁਹੱਲਾ ਐੱਸ. ਏ. ਐੱਸ. ਨਗਰ ਦਾ ਰਾਹੁਲ ਵਰਮਾ ਹੈ। ਮੁਲਜ਼ਮ ਖ਼ਿਲਾਫ਼ ਪੁਲਸ ਨੇ ਸਾਹਿਲ ਧੀਰ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਏ. ਸੀ. ਪੀ. (ਸੈਂਟਰਲ) ਹਰਸਿਮਰਤ ਸਿੰਘ ਨੇ ਦੱਸਿਆ ਕਿ ਸਰਾਫਾ ਬਾਜ਼ਾਰ ’ਚ ਸਾਹਿਲ ਦੀ ਜਗਦੰਬੇ ਜਿਊਲਰਜ਼ ਦੇ ਨਾਂ ਨਾਲ ਦੁਕਾਨ ਹੈ।

ਮੁਲਜ਼ਮ ਉਸ ਦੀ ਦੁਕਾਨ ’ਤੇ ਆਇਆ ਸੀ ਅਤੇ ਮੁੰਦਰੀਆਂ ਦੇਖਣ ਦੀ ਗੱਲ ਕਰਨ ਲੱਗਾ। ਜਦੋਂ ਉਸ ਨੇ ਮੁਲਜ਼ਮ ਨੂੰ ਮੁੰਦਰੀਆਂ ਦਿਖਾਈਆਂ ਤਾਂ ਮੁਲਜ਼ਮ ਨੇ ਦੋ ਮੁੰਦਰੀਆਂ ਗਾਇਬ ਕਰ ਦਿੱਤੀਆਂ। ਸਾਹਿਲ ਧੀਰ ਦੇ ਕਰਿੰਦੇ ਨੇ ਜਦੋਂ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਮੁਲਜ਼ਮ ਦੋ ਮੁੰਦਰੀਆਂ ਲੈ ਕੇ ਗਿਆ ਹੈ। ਜਦੋਂ ਮੁਲਜ਼ਮ ਦਾ ਪਿੱਛਾ ਕਰ ਕੇ ਉਸ ਨੂੰ ਰੋਕਣਾ ਚਾਹਿਆ ਤਾਂ ਮੁਲਜ਼ਮ ਧੱਕਾ ਦੇ ਕੇ ਫ਼ਰਾਰ ਹੋ ਗਿਆ, ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਜਾਂਚ ਉਪਰੰਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
 


Babita

Content Editor

Related News