ਵਿਆਹ ਨੂੰ ਬਣਾਇਆ ਇੰਝ ਯਾਦਗਾਰੀ, ਮਾਸਕ ਪਾ ਕੇ ਸਾਥ ਨਿਭਾਉਣ ਦੀਆਂ ਖਾਧੀਆਂ ਕਸਮਾਂ

Tuesday, May 19, 2020 - 06:01 PM (IST)

ਵਿਆਹ ਨੂੰ ਬਣਾਇਆ ਇੰਝ ਯਾਦਗਾਰੀ, ਮਾਸਕ ਪਾ ਕੇ ਸਾਥ ਨਿਭਾਉਣ ਦੀਆਂ ਖਾਧੀਆਂ ਕਸਮਾਂ

ਲੁਧਿਆਣਾ (ਮੀਨੂ) : ਇਸ ਵਿਆਹ ਦੀ ਯਾਦਗਾਰ ਖਾਸ ਰਹੇਗੀ। ਆਪਣੇ ਆਪ ਇਹ ਅਨੋਖਾ ਵਿਆਹ ਸੀ। ਕੋਰੋਨਾ ਵਾਇਰਸ ਨੂੰ ਵਧਣ ਤੋਂ ਰੋਕਣ ਲਈ ਸਮਾਜਿਕ ਦੂਰੀ ਦੀ ਜ਼ਰੂਰਤ ਨੂੰ ਸਮਝਦੇ ਹੋਏ ਅਤੇ ਪੂਰੇ ਤਰੀਕੇ ਨਾਲ ਸੈਨੀਟਾਈਜੇਸ਼ਨ ਦਾ ਧਿਆਨ ਰੱਖ ਕੇ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਬੇਟੇ ਕੌਂਸਲਰ ਹਰਚਰਨ ਸਿੰਘ ਵੈਦ ਨੇ ਮਾਸਕ ਪਾ ਕੇ ਭਵਦੀਪ ਨਾਲ ਵਿਆਹ ਰਚਾ ਕੇ ਹਰ ਸਮੇਂ ਸਾਥ ਨਿਭਾਉਣ ਦੀਆਂ ਕਸਮਾਂ ਖਾਧੀਆਂ । ਸਰਾਭਾ ਨਗਰ ਸਥਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ 'ਚ ਆਨੰਦਕਾਰਜ ਹੋਏ। ਗੁਰਦੁਆਰਾ ਸਾਹਿਬ 'ਚ ਦਾਖਲ ਹੋਣ ਤੋਂ ਪਹਿਲਾਂ ਸਾਰਿਆਂ ਨੂੰ ਸੈਨੀਟਾਈਜ਼ ਕੀਤਾ ਗਿਆ। ਸਾਰਿਆਂ ਨੇ ਪਲਾਸਟਿਕ ਫੁਟਕਵਰ ਵੀ ਪਾਏ ਹੋਏ ਸਨ। ਵਿਆਹ ਕਰ ਰਹੇ ਜੋੜੇ ਸਮੇਤ ਸਾਰਿਆਂ ਨੇ ਡਰੈੱਸੇਜ਼ ਦੇ ਨਾਲ ਮੈਚ ਕਰਦੇ ਡਿਜ਼ਾਈਨਰ ਮਾਸਕ ਪਾ ਕੇ ਵਿਆਹ ਦੇ ਪ੍ਰੋਗਰਾਮ ਵਿਚ ਹਿੱਸਾ ਲਿਆ।

ਇਹ ਵੀ ਪੜ੍ਹੋ :  ਕਰਫਿਊ 'ਚ ਹੋ ਰਹੇ ਵਿਆਹ ਬਣੇ ਮਿਸਾਲ, ਬਾਰਾਤੀ ਵਜੋਂ ਸ਼ਾਮਲ ਹੋਇਆ ਸਿਰਫ ਲਾੜੇ ਦਾ ਪਿਤਾ     

ਵਿਆਹ ਲਈ ਸਪੈਸ਼ਲ ਬਣਵਾਏ ਡਿਜ਼ਾਈਨਰ ਮਾਸਕ
ਵਿਧਾਇਕ ਕੁਲਦੀਪ ਸਿੰਘ ਵੈਦ ਨੇ ਦੱਸਿਆ ਕਿ ਵਿਆਹ ਦੀ ਤਾਰੀਕ ਨੂੰ ਲਾਕਡਾਊਨ 'ਚ ਹੀ ਤੈਅ ਕੀਤਾ ਗਿਆ ਸੀ। ਸੋਸ਼ਲ ਡਿਸਟੈਂਸਿੰਗ ਅਤੇ ਹੋਰ ਸੁਰੱਖਿਆ ਦੇ ਸਾਰੇ ਨਿਯਮਾਂ ਦਾ ਪਾਲਣ ਕਰਦੇ ਹੋਏ ਵਿਆਹ ਪ੍ਰੋਗਰਾਮ ਦਾ ਆਯੋਜਨ ਸਰਾਭਾ ਨਗਰ ਗੁਰਦੁਆਰਾ ਸਾਹਿਬ 'ਚ ਕੀਤਾ ਗਿਆ। ਲੰਗਰ ਦਾ ਆਯੋਜਨ ਵੀ ਓਪਨ ਵਿਚ ਸੀ। ਗੁਰਦੁਆਰਾ ਸਾਹਿਬ 'ਚ ਵੀ ਬੈਠਣ ਲਈ ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਿਆ ਗਿਆ। ਜੋੜੇ ਹਰਚਰਨ ਸਿੰਘ ਵੈਦ ਅਤੇ ਭਵਦੀਪ ਨੇ ਦੱਸਿਆ ਕਿ ਵਿਆਹ ਦੀ ਡਰੈੱਸ ਦੇ ਨਾਲ ਮੈਚ ਕਰਦੇ ਡਿਜ਼ਾਈਨਰ ਮਾਸਕ ਬਣਵਾਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਆਹ ਸਭ ਤੋਂ ਅਨੋਖਾ ਹੋਇਆ। ਇਸ ਤਰ੍ਹਾਂ ਵਿਆਹ ਕਰਨ 'ਤੇ ਵੀ ਉਨ੍ਹਾਂ ਨੂੰ ਕਾਫੀ ਆਨੰਦ ਮਿਲਿਆ ਹੈ।

ਇਹ ਵੀ ਪੜ੍ਹੋ : ਟਰੈਕਟਰ 'ਤੇ ਵਿਆਹ ਕੇ ਲਿਆਇਆ ਲਾੜੀ, ਨਜ਼ਾਰਾ ਦੇਖ ਪੁਲਸ ਨੇ ਵੀ ਇੰਝ ਕੀਤਾ ਸੁਆਗਤ (ਤਸਵੀਰਾਂ) 


author

Anuradha

Content Editor

Related News