ਲੁਧਿਆਣਾ 'ਚ ਮੈਗਾ ਟੈਕਸਟਾਈਲ ਪਾਰਕ ਲਈ 250 ਏਕੜ ਹੋਰ ਜ਼ਮੀਨ ਐਕੁਆਇਰ ਕਰੇਗੀ ਸਰਕਾਰ

05/23/2022 2:37:25 PM

ਲੁਧਿਆਣਾ (ਹਿਤੇਸ਼) : ਪੰਜਾਬ ਸਰਕਾਰ ਵੱਲੋਂ ਕੂੰਮਕਲਾਂ ਨੇੜੇ ਮੈਗਾ ਟੈਕਸਟਾਈਲ ਪਾਰਕ ਬਣਾਉਣ ਲਈ 250 ਏਕੜ ਹੋਰ ਜ਼ਮੀਨ ਐਕੁਆਇਰ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਕਾਂਗਰਸ ਸਰਕਾਰ ਦੇ ਸਮੇਂ ਇੱਥੇ ਇੰਡਸਟਰੀ ਪਾਰਕ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਹੁਣ ਇਸ ਸਾਈਟ ਨੂੰ ਪੀ. ਐੱਮ ਮਿੱਤਰ ਯੋਜਨਾ ਦੇ ਅਧੀਨ ਮੈਗਾ ਟੈਕਸਟਾਈਲ ਪਾਰਕ ਬਣਾਉਣ ਲਈ ਚੁਣਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਖ਼ਾਕੀ ਫਿਰ ਦਾਗਦਾਰ, ਨਸ਼ਿਆਂ ਨੂੰ ਲੈ ਕੇ 5 ਪੁਲਸ ਮੁਲਾਜ਼ਮ ਇਕ ਔਰਤ ਸਣੇ ਗ੍ਰਿਫ਼ਤਾਰ

ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰਨ ਲਈ ਟੈਕਸਟਾਈਲ ਮੰਤਰਾਲੇ ਦੇ ਸਕੱਤਰ ਵੀ. ਕੇ. ਸਿੰਘ ਪਿਛਲੇ ਦਿਨੀਂ ਸਾਈਟ ਦਾ ਦੌਰਾ ਕਰਨ ਪਹੁੰਚੇ ਤਾਂ ਇਹ ਗੱਲ ਸਾਹਮਣੇ ਆਈ ਕਿ ਮੈਗਾ ਟੈਕਸਟਾਈਲ ਪਾਰਕ ਬਣਾਉਣ ਲਈ ਘੱਟੋ-ਘੱਟ ਇਕ ਹਜ਼ਾਰ ਏਕੜ ਜ਼ਮੀਨ ਦੀ ਲੋੜ ਹੈ। ਹਾਲਾਂਕਿ ਗਲਾਡਾ ਵੱਲੋਂ ਪਹਿਲਾਂ ਇੰਡਸਟਰੀ ਪਾਰਕ ਲਈ 957 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ ਪਰ ਉਸ 'ਚੋਂ 197 ਏਕੜ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਚੜ੍ਹਿਆ ਸਿਆਸੀ ਪਾਰਾ, CM ਮਾਨ ਦੀ ਭੈਣ 'ਤੇ ਵੀ ਟਿਕੀਆਂ ਨਜ਼ਰਾਂ (ਵੀਡੀਓ)

ਇਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਕਿਸੇ ਝਗੜੇ ਤੋਂ ਬਿਨਾ ਇਕ ਹਜ਼ਾਰ ਏਕੜ ਜ਼ਮੀਨ ਪੂਰੀ ਕਰਨ ਲਈ 250 ਏਕੜ ਹੋਰ ਜ਼ਮੀਨ ਐਕੁਆਇਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਪ੍ਰਕਿਰਿਆ ਪੂਰੀ ਕਰਨ ਲਈ ਇੰਡਸਟਰੀ ਵਿਭਾਗ ਵੱਲੋਂ ਸ਼ਹਿਰੀ ਵਿਕਾਸ ਮੰਤਰਾਲੇ ਨੂੰ ਲਿਖ ਕੇ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਡਿਮਾਂਡ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੀ ਪੁਸ਼ਟੀ ਇੰਡਸਟਰੀ ਵਿਭਾਗ ਦੇ ਸਕੱਤਰ ਸੀ. ਸੀਬਨ ਨੇ ਕੀਤੀ ਹੈ। ਇਸ ਯੋਜਨਾ ਦਾ ਮਕਸਦ ਟੈਕਸਟਾਈਲ ਉਦਯੋਗ ਲਈ ਇੰਟੀਗ੍ਰੇਟਿਡ ਵੈਲਿਊ ਚੈਨ ਸਥਾਪਿਤ ਕਰਨਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News