ਨਸ਼ੇ ਖ਼ਿਲਾਫ਼ ਚੱਲ ਰਹੀ ਮੁਹਿੰਮ ‘ਚ ਆਪਸ ’ਚ ਲੜੇ ਪਿੰਡ ਵਾਸੀ, ਕੁੱਟ-ਕੁੱਟ ਕੀਤਾ ਬੁਰਾ ਹਾਲ (ਵੀਡੀਓ)

Wednesday, Sep 15, 2021 - 11:13 AM (IST)

ਨਸ਼ੇ ਖ਼ਿਲਾਫ਼ ਚੱਲ ਰਹੀ ਮੁਹਿੰਮ ‘ਚ ਆਪਸ ’ਚ ਲੜੇ ਪਿੰਡ ਵਾਸੀ, ਕੁੱਟ-ਕੁੱਟ ਕੀਤਾ ਬੁਰਾ ਹਾਲ (ਵੀਡੀਓ)

ਲੰਬੀ (ਜ.ਬ.): ਲੰਬੀ ਹਲਕੇ ਦੇ ਪਿੰਡ ਦਿਉਣਖੇੜਾ ਵਿਖੇ ਨਸ਼ੇ ਵਿਰੁੱਧ ਪਿੰਡ ਦੀ ਪੰਚਾਇਤ ਨੇ ਬੁਲਾਈ ਮੀਟਿੰਗ ਦੌਰਾਨ ਕੁਝ ਵਿਅਕਤੀਆਂ ਵੱਲੋਂ ਬੋਲ-ਬੁਲਾਰਾ ਕਰਨ ਤੋਂ ਬਾਅਦ ਝਗੜਾ ਹੋ ਗਿਆ। ਇਸ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਓਧਰ ਪੁਲਸ ਮਾਮਲੇ ਦੀ ਪੜਤਾਲ ਕਰਨ ਦਾ ਦਾਅਵਾ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਦਿਉਣਖੇੜਾ ਦੀ ਪੰਚਾਇਤ ਵੱਲੋਂ ਪਿੰਡ ਵਿਚ ਹੋ ਰਹੀ ਚਿੱਟੇ ਦੀ ਸ਼ਰੇਆਮ ਵਿਕਰੀ ਨੂੰ ਲੈ ਕੇ ਮਤਾ ਪਾਇਆ ਸੀ ਅਤੇ ਇਸ ਦੀਆਂ ਕਾਪੀਆਂ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਵੀ ਦਿੱਤੀਆਂ ਸਨ, ਜਿਸ ਨੂੰ ਲੈ ਕੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਇਤਰਾਜ਼ ਕੀਤਾ ਜਾ ਰਿਹਾ ਹੈ। ਇਹ ਗੱਲ ਤਾਜ਼ਾ ਝਗੜੇ ਦੀ ਉਸ ਸਮੇਂ ਜੜ੍ਹ ਬਣੀ, ਜਦੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਇਸ ਮੁੱਦੇ ਨੂੰ ਲੈ ਕੇ ਕੀਤੀ ਪੰਚਾਇਤ ਵਿਚ ਉਕਤ ਵਿਅਕਤੀਆਂ ਵਿਚੋਂ ਕੁਝ ਇਕ ਨੇ ਆ ਕੇ ਖਲੱਲ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਮਾਮਲਾ ਹੱਥੋ ਪਾਈ ਤੱਕ ਪੁੱਜ ਗਿਆ ਅਤੇ ਇੱਥੋਂ ਤੱਕ ਕਿ ਵੀਡੀਓ ਵਿਚ ਇਕ ਔਰਤ ਆਪਣੇ ਕੱਪੜੇ ਵੀ ਪਾੜ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਨਸ਼ਾ ਵੇਚਣ ਤੋਂ ਰੋਕਣ ’ਤੇ ਕੀਤਾ ਦੋਸਤ ਦਾ ਕਤਲ

 

 

ਇਸ ਸਬੰਧੀ ਦਿਉਣਖੇੜਾ ਦੇ ਗੁਰਵਿੰਦਰ ਸਿੰਘ ਬਰਾੜ ਅਤੇ ਇਸ਼ਟਪਾਲ ਸਿੰਘ ਨੇ ਦੱਸਿਆ ਕਿ ਨਸ਼ੇ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਗੁਰਦੁਆਰਾ ਕਮੇਟੀ ਵੱਲੋਂ ਮੀਟਿੰਗ ਕੀਤੀ ਜਾ ਰਹੀ ਸੀ ਕਿ ਕੁਝ ਵਿਅਕਤੀ ਨੇ ਆ ਕੇ ਰੌਲਾ ਪਾਇਆ। ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਵੱਲੋਂ ਜਦੋਂ ਸਖਤੀ ਕੀਤੀ ਗਈ ਤਾਂ ਇਹ ਵਿਅਕਤੀ ਬੁਖਲਾਹਟ ਵਿਚ ਆ ਗਏ, ਜਿਸ ਤੋਂ ਬਾਅਦ ਭੀੜ ’ਚ ਹੱਥੋਪਾਈ ਹੋ ਗਈ। ਇਸ ਮਾਮਲੇ ’ਤੇ ਡੀ. ਐੱਸ. ਪੀ. ਮਲੋਟ ਜਸਪਾਲ ਸਿੰਘ ਢਿੱਲੋਂ ਦਾ ਕਹਿਣਾ ਹੈ ਐੱਸ. ਐੱਚ. ਓ. ਲੰਬੀ ਮਾਮਲੇ ਦੀ ਜਾਂਚ ਕਰ ਰਹੇ ਹਨ। ਐੱਚ. ਐੱਚ. ਓ. ਲੰਬੀ ਮਨਜਿੰਦਰ ਸਿੰਘ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਨੂੰ ਬੁਲਾ ਕੇ ਜਾਂਚ ਉਪਰੰਤ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਪਨਬਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਕੀਤੀ ਬਦਸਲੂਕੀ ਦਾ ਸ਼ਿਕਾਰ ਹੋਏ ਕੰਡਕਟਰ ਦਾ ਪੱਖ ਆਇਆ ਸਾਹਮਣੇ


author

Shyna

Content Editor

Related News