ਕੈਪਟਨ ਨਾਲ ਸਹੋਤਾ ਨੇ ਕੀਤੀ ਮੁਲਾਕਾਤ

Wednesday, Jul 11, 2018 - 06:56 AM (IST)

ਕੈਪਟਨ ਨਾਲ ਸਹੋਤਾ ਨੇ ਕੀਤੀ ਮੁਲਾਕਾਤ

ਜਲੰਧਰ (ਧਵਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸੀਨੀਅਰ ਨੇਤਾ ਦਲਜੀਤ ਸਿੰਘ ਸਹੋਤਾ ਨੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੈਪਟਨ ਨਾਲ 2019 ਵਿਚ ਹੋਣ ਵਾਲੀਆਂ ਲੋਕ ਸਭਾ ਦੀਆਂ ਆਮ ਚੋਣਾਂ ਵਿਚ ਪ੍ਰਵਾਸੀਆਂ ਵਲੋਂ ਕਾਂਗਰਸ ਲਈ ਸਮਰਥਨ ਜੁਟਾਉਣ ਦੇ ਵਿਸ਼ੇ 'ਤੇ ਚਰਚਾ ਕੀਤੀ। ਮੁੱਖ ਮੰਤਰੀ ਨੇ ਸਹੋਤਾ ਨੂੰ ਕਿਹਾ ਕਿ ਪੰਜਾਬ ਨਾਲ ਸਬੰਧ ਰੱਖਦੇ ਪ੍ਰਵਾਸੀਆਂ ਦੇ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਕਾਂਗਰਸ ਦਾ ਸਮਰਥਨ ਕਰਨ ਲਈ ਕਿਹਾ ਜਾਵੇ ਅਤੇ ਪ੍ਰਵਾਸੀਆਂ ਦਰਮਿਆਨ ਕਾਂਗਰਸ ਦੀਆਂ ਉਪਲੱਬਧੀਆਂ ਦਾ ਪਸਾਰ ਕੀਤਾ ਜਾਵੇ। ਸਹੋਤਾ ਨੇ ਭਰੋਸਾ ਦਿੱਤਾ ਕਿ ਜਿਸ ਤਰ੍ਹਾਂ ਪ੍ਰਵਾਸੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦਾ ਸਮਰਥਨ ਕੀਤਾ ਸੀ, ਉਸੇ ਤਰ੍ਹਾਂ ਉਹ ਲੋਕ ਸਭਾ ਚੋਣਾਂ ਵਿਚ ਵੀ ਕਾਂਗਰਸ ਦਾ ਸਾਥ ਦੇਣਗੇ।


Related News