ਆਟੋ ਚਾਲਕ ਏਕਤਾ ਯੂਨੀਅਨ ਦੀ ਬੈਠਕ

01/21/2018 6:23:18 AM

ਅੰਮ੍ਰਿਤਸਰ,  (ਵਾਲੀਆ)-   ਆਟੋ ਚਾਲਕ ਏਕਤਾ ਯੂਨੀਅਨ ਅਤੇ ਬੱਸ ਸਟੈਂਡ ਅੰਮ੍ਰਿਤਸਰ ਦੇ ਆਸ-ਪਾਸ ਦੇ ਆਟੋ ਸਟੈਂਡ ਵਾਲਿਆਂ ਦੀ ਇਕ ਸਾਂਝੀ ਮੀਟਿੰਗ ਜ਼ਿਲਾ ਪ੍ਰਧਾਨ ਤੀਰਥ ਸਿੰਘ ਕੋਹਾਲੀ ਦੀ ਅਗਵਾਈ 'ਚ ਸੰਗਮ ਸਿਨੇਮਾ ਦੇ ਸਾਹਮਣੇ ਹੋਈ, ਜਿਸ ਵਿਚ ਤੀਰਥ ਸਿੰਘ ਕੋਹਾਲੀ ਨੇ ਦੱਸਿਆ ਕਿ ਯੂਨੀਅਨ ਦੇ ਆਗੂਆਂ ਵੱਲੋਂ ਜਿਹੜੀ ਬੈਠਕ ਏ. ਡੀ. ਸੀ. ਪੀ. ਟ੍ਰੈਫਿਕ ਜਸਵੰਤ ਕੌਰ ਰਿਆੜ ਨਾਲ ਪਿਛਲੇ ਦਿਨੀਂ ਹੋਈ ਸੀ, ਉਸ ਦੇ ਵਧੀਆ ਨਤੀਜੇ ਸਾਹਮਣੇ ਆਉਣ ਦੀ ਉਮੀਦ ਹੈ।
ਯੂਨੀਅਨ ਦੇ ਆਗੂਆਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਆਟੋ ਚਾਲਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਗੇ। ਇਸ ਤੋਂ ਇਲਾਵਾ 5 ਸਵਾਰੀਆਂ ਬਿਠਾਉਣ ਸਬੰਧੀ ਵੀ ਅਫਸਰਾਂ ਵੱਲੋਂ ਨਰਮ ਰੁਖ ਅਪਣਾਉਂਦਿਆਂ ਕਿਹਾ ਗਿਆ ਕਿ ਆਟੋ ਚਾਲਕ ਆਪਣੇ ਵਾਹਨ ਤਰੀਕੇ ਨਾਲ ਚਲਾਉਣ ਤਾਂ ਕਿ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲ ਸਕੇ। ਸਾਰੇ ਆਟੋ ਚਾਲਕਾਂ ਨੂੰ ਇਕਮੁੱਠ ਹੋ ਕੇ ਚੱਲਣ ਦੀ ਅਪੀਲ ਕੀਤੀ ਗਈ ਤਾਂ ਕਿ ਕਿਸੇ ਆਟੋ ਵਾਲੇ ਨੂੰ ਕੋਈ ਮੁਸ਼ਕਲ ਨਾ ਆ ਸਕੇ।
ਇਸ ਮੌਕੇ ਸਾਰਜ ਸਿੰਘ ਨਾਗ, ਸੁਖਵਿੰਦਰ ਸਿੰਘ ਲਾਡੀ, ਪ੍ਰੇਮ ਕੁਮਾਰ, ਜਸਪਾਲ, ਕਾਲਾ ਸਿੰਘ (ਤਿੰਨੇ ਸਟੈਂਡ ਪ੍ਰਧਾਨ), ਸੋਨੂੰ ਸਿੰਘ, ਕ੍ਰਾਂਤੀਕਾਰੀ ਮੋਰਚਾ ਦੇ ਆਗੂ ਜੋਗਾ ਸਿੰਘ ਵਡਾਲਾ, ਸੁਖਚੈਨ ਸਿੰਘ ਖੈਰਾਬਾਦ, ਰਾਜਾ ਕੋਟਲੀ, ਰੇਹੜੀ-ਫੜ੍ਹੀ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਮੂਧਲ, ਪਹਿਲਵਾਨ ਬਿੱਲਾ ਸਿੰਘ ਪੰਡੋਰੀ, ਵਿੱਕੀ ਮੀਰਾਕੋਟ, ਰਾਜੂ ਛੀਨਾ, ਜੱਟ ਪ੍ਰਧਾਨ, ਰਾਜੂ ਕੋਹਾਲੀ, ਮਿਥੁਨ, ਦਿਆਲਾ ਸਿੰਘ ਬਰਾੜ, ਟੋਨੀ ਸੰਗਤਪੁਰਾ, ਜਾਰਜ ਅਜਨਾਲਾ, ਸੁਖਦੇਵ ਮਸੀਹ, ਰਾਜੂ ਘੁੱਕੇਵਾਲੀ ਆਦਿ ਹਾਜ਼ਰ ਸਨ।


Related News