ਕਿਸਾਨ ਅੰਦੋਲਨ 2.0: ਕੇਂਦਰ ਨਾਲ ਮੀਟਿੰਗ ਮਗਰੋਂ ਹੋ ਗਿਆ ਵੱਡਾ ਐਲਾਨ, ਦਿੱਲੀ ਕੂਚ ਕਰਨਗੇ ਕਿਸਾਨ
Tuesday, Feb 13, 2024 - 06:05 AM (IST)
ਚੰਡੀਗੜ੍ਹ- ਕਿਸਾਨਾਂ ਅਤੇ ਕੇਂਦਰ ਵਿਚਾਲੇ ਕਰੀਬ ਸਾਢੇ 5 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਵੱਡਾ ਫੈਸਲਾ ਸੁਣਾ ਦਿੱਤਾ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਇਹ ਵੱਡਾ ਐਲਾਨ ਕਰਦਿਆਂ ਕਿਹਾ ਕਿ ਕੇਂਦਰ ਨੇ ਕਿਸਾਨਾਂ ਦੀ ਐੱਮ.ਐੱਸ.ਪੀ. ਸਬੰਧੀ ਮੰਗ ਨੂੰ ਨਹੀਂ ਮੰਨਿਆ, ਜਿਸ ਕਾਰਨ ਕਿਸਾਨ ਹੁਣ ਭਲਕੇ 10 ਵਜੇ ਦਿੱਲੀ ਕੂਚ ਲਈ ਰਵਾਨਾ ਹੋਣਗੇ।
ਮੀਟਿੰਗ ਤੋਂ ਬਾਅਦ ਬਾਹਰ ਆਏ ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰੀ ਮੰਤਰੀ ਕਿਸਾਨਾਂ ਦੀਆਂ ਸਿਰਫ਼ ਛੋਟੀਆਂ ਮੰਗਾਂ ਮੰਨਣ ਲਈ ਹੀ ਤਿਆਰ ਹੋਏ ਸਨ, ਪਰ ਉਨ੍ਹਾਂ ਦੀਆਂ ਵੱਡੀਆਂ ਤੇ ਮੁੱਖ ਮੰਗਾਂ ਜਿਨ੍ਹਾਂ 'ਚ ਐੱਮ.ਐੱਸ.ਪੀ. ਤੇ ਕਰਜ਼ਾ ਮੁਆਫ਼ੀ 'ਤੇ ਟਾਲ-ਮਟੋਲ ਕੀਤਾ ਜਾ ਰਿਹਾ ਸੀ। ਇਸ ਕਾਰਨ ਹੁਣ ਅਸੀਂ ਸਰਕਾਰ ਦੀ ਜ਼ਿੱਦ ਕਾਰਨ ਦਿੱਲੀ ਕੂਚ ਕਰਨ ਲਈ ਮਜਬੂਰ ਹੋ ਗਏ ਹਾਂ।
ਦੱਸ ਦੇਈਏ ਕਿ ਕਿਸਾਨਾਂ ਅਤੇ ਕੇਂਦਰ ਵਿਚਾਲੇ ਹੋਈ ਮੀਟਿੰਗ ਦੌਰਾਨ ਕਈ ਮੁੱਦਿਆਂ 'ਤੇ ਤਾਂ ਸਹਿਮਤੀ ਬਣ ਗਈ, ਪਰੰਤੂ ਐੱਮ.ਐੱਸ.ਪੀ. ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਸਹਿਮਤੀ ਨਹੀਂ ਬਣ ਸਕੀ, ਜਿਸ ਕਾਰਨ ਹੁਣ ਕਿਸਾਨ ਭਲਕੇ ਦਿੱਲੀ ਵੱਲ ਕੂਚ ਕਰਨਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e