ਖਹਿਰਾ ਨੂੰ ਚੋਣ ਮੈਦਾਨ 'ਚ ਉਤਾਰੇ ਜਾਣ ਦੀਆਂ ਖ਼ਬਰਾਂ 'ਤੇ ਮੀਤ ਹੇਅਰ ਦਾ ਵੱਡਾ ਬਿਆਨ, ਜਾਣੋ ਕੀ ਬੋਲੇ (ਵੀਡੀਓ)

Sunday, Apr 14, 2024 - 04:09 PM (IST)

ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵਲੋਂ ਸੰਗਰੂਰ ਲੋਕ ਸਭਾ ਸੀਟ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ, ਜਦੋਂ ਕਿ ਕਾਂਗਰਸ ਵਲੋਂ ਅਜੇ ਇੱਥੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ। ਸੰਗਰੂਰ ਹਲਕੇ ਤੋਂ ਕਾਂਗਰਸ ਵਲੋਂ ਸੁਖਪਾਲ ਸਿੰਘ ਖਹਿਰਾ ਨੂੰ ਚੋਣ ਮੈਦਾਨ 'ਚ ਉਤਾਰੇ ਜਾਣ ਦੀਆਂ ਚਰਚਾਵਾਂ ਦੌਰਾਨ ਮੀਤ ਹੇਅਰ ਨੇ ਕਿਹਾ ਕਿ ਪਾਰਟੀ ਜਿਸ ਮਰਜ਼ੀ ਵਿਅਕਤੀ ਨੂੰ ਟਿਕਟ ਦੇ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਅਤੇ ਹੋਰ ਅਦਾਰੇ

ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਬੀਬੀ ਭੱਠਲ ਦੇ ਕਰੀਬੀਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਉਹ ਚੋਣਾਂ ਨਹੀਂ ਲੜਨਗੇ ਅਤੇ ਇਸ ਸੀਟ ਤੋਂ ਕਾਂਗਰਸ ਨੂੰ ਕੋਈ ਲੋਕਲ ਬੰਦਾ ਨਹੀਂ ਮਿਲ ਰਿਹਾ। ਇਸੇ ਲਈ ਸੁਖਪਾਲ ਖਹਿਰਾ ਨੂੰ ਇੱਥੋਂ ਉਤਾਰੇ ਜਾਣ ਦੀਆਂ ਗੱਲਾਂ ਹੋ ਰਹੀਆਂ ਹਨ, ਜੋ ਕਿ ਲੋਕਲ ਨਹੀਂ ਹਨ। ਮੀਤ ਹੇਅਰ ਨੇ ਕਿਹਾ ਕਿ ਖਹਿਰਾ ਸਾਹਿਬ ਸੰਗਰੂਰ ਤੋਂ ਤਾਂ ਬਾਹਰਲੇ ਹੈ ਹੀ ਹਨ ਪਰ ਉਹ ਕਾਂਗਰਸ 'ਚੋਂ ਵੀ ਬਾਹਰਲੇ ਹਨ ਕਿਉਂਕਿ ਉਹ ਕਦੇ ਕਿਸੇ ਪਾਰਟੀ 'ਚ ਜਾਂਦੇ ਅਤੇ ਕਦੇ ਕਿਸੇ 'ਚ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ, ਮੌਸਮ ਨੂੰ ਲੈ ਕੇ ਜਾਰੀ ਹੋਇਆ Alert, ਜਾਣੋ ਕੀ ਹੈ ਨਵੀਂ ਅਪਡੇਟ

ਮੀਤ ਹੇਅਰ ਨੇ ਕਿਹਾ ਕਿ ਵੋਟਾਂ ਲੋਕਾਂ ਨੇ ਪਾਉਣੀਆਂ ਹਨ ਅਤੇ ਲੋਕ ਹੀ ਫ਼ੈਸਲਾ ਕਰਨਗੇ ਕਿ ਕਿਸ ਨੂੰ ਜਿਤਾਉਣਾ ਹੈ। ਉੁਨ੍ਹਾਂ ਕਿਹਾ ਕਿ ਸਾਡੀ ਮੁੱਦਿਆਂ ਦੀ ਲੜਾਈ ਹੈ ਅਤੇ ਅਸੀਂ ਵਿਕਾਸ ਦਾ ਮੁੱਦਾ ਲੈ ਕੇ ਚੱਲ ਰਹੇ ਹਾਂ। 2 ਸਾਲਾਂ 'ਚ ਅਸੀਂ ਜੋ ਕੰਮ ਕੀਤੇ ਹਨ, ਉਹ ਲੋਕਾਂ 'ਚ ਲੈ ਕੇ ਜਾਣੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News