ਕੁਲਚਾ ਵਿਵਾਦ ''ਤੇ ਮੀਤ ਹੇਅਰ ਦਾ ਵੱਡਾ ਬਿਆਨ, ਬਿਕਰਮ ਮਜੀਠੀਆ ਨੂੰ ਕੀਤਾ ਚੈਲੰਜ

Wednesday, Oct 18, 2023 - 07:01 PM (IST)

ਅੰਮ੍ਰਿਤਸਰ : ਕੁਚਲਾ ਵਿਵਾਦ 'ਤੇ ਮੰਤਰੀ ਮੀਤ ਹੇਅਰ ਨੇ ਵੱਡਾ ਬਿਆਨ ਦਿੰਦਿਆਂ ਇਸ ਸਭ ਨੂੰ ਮਨਘੜਤ ਕਹਾਣੀ ਦੱਸਿਆ ਹੈ। ਮੀਤ ਹੇਅਰ ਨੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਚੈਲੰਜ ਕਰਦਿਆਂ ਕਿਹਾ ਕਿ ਮਜੀਠੀਆ ਇਹ ਸਾਬਤ ਕਰ ਦੇਣ ਕੇ ਅਸੀਂ ਹੋਟਲ ਦੇ ਕਮਰੇ 'ਚ ਬੈਠ ਕੇ ਕੁਲਚੇ ਖਾਧੇ ਹਨ ਤਾਂ ਮੈਂ ਸਿਆਸਤ ਛੱਡ ਦੇਵਾਂਗਾ, ਨਹੀਂ ਤਾਂ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਦਿੱਤਾ ਵੱਡਾ ਤੋਹਫ਼ਾ, ਨੋਟੀਫਿਕੇਸ਼ਨ ਜਾਰੀ

ਜ਼ਿਕਰਯੋਗ ਹੈ ਕੇ ਪਿਛਲੇ ਦਿਨੀਂ ਬਿਕਰਮ ਸਿੰਘ ਮਜੀਠੀਆ ਨੇ ਮੰਤਰੀ ਮੀਤ ਹੇਅਰ ਸਣੇ ਹਰਪਾਲ ਚੀਮਾ ਤੇ ਅਮਨ ਅਰੋੜਾ 'ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਸੀ ਕਿ ਪੰਜਾਬ ਸਰਕਾਰ ਦੇ ਇਹ ਤਿੰਨ ਵਜ਼ੀਰ ਅੰਮ੍ਰਿਤਸਰ ਵਿਖੇ ਕੁਲਚੇ ਖਾਣ ਗਏ ਸਨ। ਜਦੋਂ ਉਥੇ ਭੀੜ ਦਿਖੀ ਤਾਂ ਸਾਹਮਣੇ ਇਕ ਨਿੱਜੀ ਹੋਟਲ ਵਿੱਚ ਚਲੇ ਗਏ ਅਤੇ ਮੈਨੇਜਰ ਨੂੰ ਕਮਰਾ ਖੋਲ੍ਹਣ ਦੀ ਗੱਲ ਕਹੀ। ਮੈਨੇਜਰ ਵੱਲੋਂ ਪੈਸੇ ਮੰਗਣ 'ਤੇ ਮੰਤਰੀ ਸਾਬ੍ਹ ਭੜਕ ਗਏ। ਮਜੀਠੀਆ ਨੇ ਕਿਹਾ ਕੇ ਬੇਸ਼ੱਕ ਉਸ ਵੇਲੇ 5500 ਰੁਪਏ ਕਮਰੇ ਦਾ ਕਿਰਾਇਆ ਤਾਂ ਦੇ ਦਿੱਤਾ ਪਰ ਨਾਲ ਹੀ ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ ਹੋਟਲ 'ਤੇ ਰੇਡ ਕਰਵਾ ਦਿੱਤੀ ਗਈ। ਫਿਰ ਐਕਸਾਇਜ ਮਹਿਕਮੇ ਵੱਲੋਂ ਹੋਟਲ ਨੂੰ ਨੋਟਿਸ ਕੱਢਿਆ ਗਿਆ। ਇਹ ਦੋਵੇਂ ਵਿਭਾਗ ਮੀਤ ਹੇਅਰ ਤੇ ਹਰਪਾਲ ਚੀਮਾ ਕੋਲ ਹਨ। ਮਜੀਠੀਆ ਦੇ ਇਸ ਇਲਜ਼ਾਮ 'ਤੇ ਚੁੱਪੀ ਤੋੜਦਿਆਂ ਮੀਤ ਹੇਅਰ ਨੇ ਕਿਹਾ ਕਿ ਹੋਟਲ ਵਿੱਚ ਕੁਲਚੇ ਖਾਣ ਦੀ ਸਾਰੀ ਕਹਾਣੀ ਮਨਘੜਤ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕੇ ਕੁਲਚੇ ਵਾਲੀ ਦੁਕਾਨ ਜਾਂ ਹੋਟਲ ਜਾ ਕੇ ਇਸ ਸਬੰਧੀ ਪੁੱਛਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ :  ਅੰਮ੍ਰਿਤਪਾਲ ਸਿੰਘ ਦਾ ਫ਼ੌਜੀ ਸਨਮਾਨਾਂ ਨਾਲ ਸਸਕਾਰ ਨਾ ਕੀਤੇ ਜਾਣ 'ਤੇ ਫ਼ੌਜ ਦਾ ਵੱਡਾ ਬਿਆਨ

ਮੀਤ ਹੇਅਰ ਨੇ ਕਿਹਾ ਕਿ ਮੈਂ ਵੱਡੇ ਲੀਡਰਾਂ ਤੋਂ ਇਹੋ ਜਿਹੀਆਂ ਬੇਤੁਕੀਆਂ ਕਹਾਣੀਆਂ ਦੀ ਉਮੀਦ ਨਹੀਂ ਕਰਦਾ। ਮੰਤਰੀ ਨੇ ਬਿਕਰਮ ਮਜੀਠੀਆ 'ਤੇ ਤੰਜ ਕੱਸਦਿਆਂ ਕਿਹਾ ਕਿ ਜੀਜਾ-ਸਾਲੇ ਵਾਂਗ ਅਸੀਂ ਘਟੀਆ ਰਾਜਨੀਤੀ ਨਹੀਂ ਕਰਦੇ। ਤੁਸੀਂ ਲੋਕਾਂ ਦੇ ਹੋਟਲ ਦੱਬਣ ਦੀ ਸਿਆਸਤ ਕਰਦੇ ਰਹੇ ਹੋ। ਸਾਰੇ ਮਲਵਈ ਤੁਹਾਡੇ ਜੀਜੇ ਵਰਗੇ ਨਹੀਂ ਹਨ, ਸਾਡੇ ਮਲਵਈ ਮਿਹਨਤੀ ਲੋਕ ਹਨ। ਉਨ੍ਹਾਂ ਕਿਹਾ ਕਿ ਅਸੀਂ 5 ਸਾਲ ਵਿਰੋਧੀ ਧਿਰ 'ਚ ਰਹੇ ਹਾਂ ਤੇ ਮੁੱਦਿਆਂ ਦੀ ਗੱਲ ਕਰਦੇ ਰਹੇ ਹਾਂ। ਮੀਤ ਹੇਅਰ ਨੇ ਕਿਹਾ ਕਿ ਕੀ ਮਜੀਠੀਆ ਸਾਡੇ ਜੂਠੇ ਭਾਂਡੇ ਚੁੱਕਣ ਗਿਆ ਸੀ ਜਿਸ ਨੂੰ ਪਤਾ ਕਿ ਅਸੀਂ ਹੋਟਲ 'ਚ ਬੈਠ ਕੇ ਕੁਲਚੇ ਖਾਧੇ। ਮੀਤ ਹੇਅਰ ਨੇ ਕਿਹਾ ਕਿ ਮੈਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਬੈਠ ਕੇ ਚੈਲੰਜ ਕਰਦਾ ਹਾਂ ਕਿ ਇਹ ਗੱਲ ਸਾਬਤ ਕਰ ਦੇਣ ਕੇ ਅਸੀਂ ਹੋਟਲ ਦੇ ਕਮਰੇ 'ਚ ਬੈਠ ਕੇ ਕੁਲਚੇ ਖਾਧੇ ਹਨ ਤਾਂ ਮੈਂ ਸਿਆਸਤ ਛੱਡ ਦੇਵਾਂਗਾ ਨਹੀਂ ਤਾਂ ਬਿਕਰਮ ਮਜੀਠੀਆ ਮੁਆਫ਼ੀ ਮੰਗਣ। 

ਇਹ ਵੀ ਪੜ੍ਹੋ :  ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਖ਼ਿਲਾਫ਼ ਵੱਡਾ ਦਾਅ ਖੇਡਣ ਲਈ ਮੈਦਾਨ 'ਚ ਉੱਤਰੀ 'ਆਪ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Harnek Seechewal

Content Editor

Related News